ਲੁਧਿਆਣਾ ‘ਚ ਚੋਰਾਂ ਦੇ ਹੌਸਲੇ ਬੁਲੰਦ ! ਚੱਕੀ ਤੇ ਕਰਿਆਨੇ ਦੀ ਦੁਕਾਨ ‘ਚੋਂ 1 ਲੱਖ 20 ਹਜ਼ਾਰ ਕੀਤੇ ਚੋਰੀ

0
502

ਲੁਧਿਆਣਾ | ਸ਼ਹਿਰ ‘ਚ ਆਏ ਦਿਨ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਕਬੀਰ ਨਗਰ ਤੋਂ, ਜਿੱਥੇ ਕਿ ਚੋਰ ਇਕ ਆਟਾ ਚੱਕੀ ਦਾ ਸ਼ਟਰ ਤੋੜ ਕੇ ਇੱਕ ਲੱਖ 15 ਹਜ਼ਾਰ ਚੋਰੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ ।

ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ, ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਾਲ ਚੋਰ ਸ਼ਟਰ ਤੋੜ ਰਹੇ ਹਨ, ਉਸ ਤੋਂ ਬਾਅਦ ਆਟਾ ਚੱਕੀ ਤੋਂ ਚੋਰੀ ਕਰ ਰਹੇ ਹਨ ਅਤੇ ਨਾਲ ਹੀ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਤੇ ਨਗਦੀ ਚੋਰੀ ਕਰ ਕੇ ਫਰਾਰ ਹੋ ਗਏ । ਇਸ ਘਟਨਾ ਤੋਂ ਬਾਅਦ ਪੀੜਤ ਚੱਕੀ ਮਾਲਕ ਨੇ ਕਿਹਾ ਕਿ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਇੰਝ ਲੱਗ ਰਿਹਾ ਹੈ ਕਿ ਉਹ ਇਸ ਮੁਹੱਲੇ ਵਿਚ ਹੁਣ ਨਹੀਂ ਰਹਿ ਸਕਦੇ, ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ।