ਡੇਰਾ ਬਾਬਾ ਨਾਨਕ/ਗੁਰਦਾਸਪੁਰ (ਅਰੁਣ ਸਹੋਤਾ) | ਇੱਕ ਹੈਰਾਨ ਕਰਨ ਵਾਲੇ ਮਾਮਲੇ ‘ਚ ਪੁਲਿਸ ਵਾਲੇ ਪਿਤਾ ਨੇ ਆਪਣੇ ਬੇਟੇ ਦੀ ਜਿੱਦ ਤੋਂ ਪ੍ਰੇਸ਼ਾਨ ਹੋ ਕੇ ਗੋਲੀ ਮਾਰ ਕੇ ਉਸ ਦਾ ਮਰਡਰ ਕਰ ਦਿੱਤਾ ਹੈ। ਲਾਸ਼ ਸੜਕ ‘ਤੇ ਸੁੱਟਣ ਤੋਂ ਬਾਅਦ ਘਰ ਜਾ ਕੇ ਅਗਲੇ ਦਿਨ ਏਐਸਆਈ ਨੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਬਟਾਲਾ ਪੁਲਿਸ ਨੂੰ 29 ਮਾਰਚ ਨੂੰ ਗੁਰਦਾਸਪੁਰ ਦੇ ਪਿੰਡ ਮੁਲਿਆਵਾਲ ਵਿੱਕ ਇੱਕ ਲਾਸ਼ ਮਿਲੀ ਸੀ। ਜਦੋਂ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਡੀਐਸਪੀ ਦੇਵ ਕੁਮਾਰ ਨੇ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਵਾਲੇ ਅਸਿਸਟੈਂਟ ਸਬ ਇੰਸਪੈਕਟਰ ਜਸਬੀਰ ਸਿੰਘ 28 ਮਾਰਚ ਨੂੰ ਆਪਣੇ ਬੇਟੇ ਗਗਨਦੀਪ ਸਿੰਘ ਅਤੇ ਮਾਮਾ ਗੁਰਦਿਆਲ ਸਿੰਘ ਦੇ ਨਾਲ ਕਾਰ ਵਿੱਚ ਪਠਾਨਕੋਟ ਗੱਡੀ ਖਰੀਦਣ ਗਏ ਸੀ। ਗੱਡੀ ਵੇਚਣ ਵਾਲੇ ਨੇ ਗੱਡੀ ਦੇਣ ਤੋਂ ਮਨਾ ਕਰ ਦਿੱਤਾ।
ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਵਾਲਾ ਦਾ ਰਹਿਣ ਵਾਲਾ ਜਸਬੀਰ ਸਿੰਘ ਜਦੋਂ ਪਠਾਨਕੋਟ ਤੋਂ ਵਾਪਿਸ ਆ ਰਿਹਾ ਸੀ ਤਾਂ ਬੇਟਾ ਕਾਰ ਚਲਾਉਣ ਦੀ ਜਿੱਦ ਕਰਨ ਲੱਗਾ। ਪਿੰਡ ਮੁਲਿਆਵਾਲ ਕੋਲ ਆ ਕਿ ਪਿਓ-ਪੁੱਤ ਰੋਕ ਕੇ ਝਗੜਣ ਲੱਗ ਪਏ। ਇਸੇ ਦੌਰਾਨ ਗੁੱਸੇ ਵਿੱਚ ਆਏ ਜਸਬੀਰ ਸਿੰਘ ਨੇ ਆਪਣੇ ਬੇਟੇ ਗਗਨਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ। ਮੌਕੇ ਉੱਤੇ ਹੀ ਮੌਤ ਹੋਣ ਤੋਂ ਬਾਅਦ ਲਾਸ਼ ਸੜਕ ਕਿਨਾਰੇ ਸੁੱਟ ਕੇ ਮਾਮਾ ਗੁਰਦਿਆਲ ਸਿੰਘ ਨਾਲ ਪਿੰਡ ਵਾਪਸ ਆ ਗਿਆ ਅਤੇ 30 ਮਾਰਚ ਨੂੰ ਆਪਣੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਪੁਲਿਸ ਨੇ ਮਾਮਾ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।