ਕਪੂਰਥਲਾ | ਫਗਵਾੜਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਫਗਵਾੜਾ ਦੇ ਗੁਰੂ ਨਾਨਕ ਆਟੋ ਇੰਟਰਪ੍ਰਾਈਜੇਜ(ਜੀਐਨਏ) ਗਰੁੱਪ ਦੇ ਮਾਲਕ ਜਗਦੀਸ਼ ਸਿੰਘ ਸੇਹਰਾ ਦੇ ਬੇਟੇ ਗੁਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ ਹੈ।
ਗੁਰਿੰਦਰ ਨੂੰ ਜਲੰਧਰ ਦੇ ਰਾਮਾਮੰਡੀ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਨੇ ਗੋਲੀ ਕਿਉਂ ਤੇ ਕਿਸ ਜਗ੍ਹਾ ਮਾਰੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਡਾ ਬੀਐਸ ਜੌਹਲ ਦਾ ਕਹਿਣਾ ਹੈ ਕਿ ਗੁਰਿੰਦਰ ਦੇ ਕੰਨਪਟੀ ਤੇ ਗੋਲੀ ਲੱਗੀ ਹੈ ਤੇ ਹਾਲਤ ਬਹੁਤ ਗੰਭੀਰ ਹੈ। ਦੱਸ ਦਈਏ ਕਿ ਜੇਐਨਯੂ ਗਰੁੱਪ ਦੀ ਆਪਣੀ ਯੂਨੀਵਰਸਿਟੀ ਤੇ ਆਟੋ ਦੇ ਪਾਰਟਸ ਦਾ ਕੰਮ ਹੈ।