ਦੁਬਈ ਤੋਂ ਆਏ ਜਵਾਈ ਨੇ ਤਕਰਾਰ ਤੋਂ ਬਾਅਦ ਸਾਲੇ ਤੇ ਸਹੁਰੇ ਦਾ ਕੀਤਾ ਕਤਲ, ਪਰਿਵਾਰ ਦੇ ਬਾਕੀ ਜੀਆਂ ‘ਤੇ ਵੀ ਕੀਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ

0
3579

ਸ੍ਰੀ ਮੁਕਤਸਰ ਸਾਹਿਬ | ਪਿੰਡ ਪੰਨੀਵਾਲਾ ਵਿਖੇ ਦੁਬਈ ਤੋਂ ਵਾਪਸ ਪਰਤੇ ਇਕ ਵਿਅਕਤੀ ਨੇ ਆਪਣੇ ਸਹੁਰੇ ਅਤੇ ਸਾਲੇ ਦੀ ਹੱਤਿਆ ਕਰ ਦਿੱਤੀ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਰਮਨਦੀਪ ਦਾ ਵਿਆਹ 2 ਸਾਲ ਪਹਿਲਾਂ ਬਲਜਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਗਰੂਪ ਸਿੰਘ ਵਾਸੀ ਗੁਰੂਸਰ ਮੋਡੀਆ ਨਾਲ ਹੋਇਆ। ਰਮਨਦੀਪ ਦਾ ਪਤੀ ਬਲਜਿੰਦਰ ਸਿੰਘ ਡੇਢ ਸਾਲ ਪਹਿਲਾਂ ਦੁਬਈ ਚਲਾ ਗਿਆ।

Murder under Indian Penal Code: All you need to know about it

ਰਮਨਦੀਪ ਵਾਪਸ ਪੇਕੇ ਪੰਨੀਵਾਲਾ ਫੱਤਾ ਆ ਗਈ, ਜਿਥੇ ਉਸਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਇਸ ਦੌਰਾਨ ਉਸਦੇ ਪਤੀ ਦੇ ਫੋਨ ‘ਤੇ ਉਸ ਨਾਲ ਅਤੇ ਸਹੁਰੇ ਪਰਿਵਾਰ ਨਾਲ ਤਕਰਾਰ ਚੱਲਦੀ ਰਹਿੰਦੀ ਸੀ। ਡੇਢ ਸਾਲ ਬਾਅਦ ਬਲਜਿੰਦਰ ਸਿੰਘ ਦੁਬਈ ਤੋਂ ਸਿੱਧਾ ਆਪਣੇ ਸਹੁਰੇ ਘਰ 11 ਵਜੇ ਪੁੱਜਾ। ਜਿਥੇ ਉਸਦੀ ਸਹੁਰੇ ਨਾਲ ਲੜਾਈ ਹੋ ਗਈ।

Gang attacks man for talking to woman in Mangaluru | Mangaluru News - Times  of India

ਬਲਜਿੰਦਰ ਨੇ ਹਮਲਾ ਕਰਕੇ ਸਹੁਰੇ ਤਰਸੇਮ ਸਿੰਘ, ਘਰ ਵਾਲੀ ਦੇ ਚਾਚੇ ਦੇ ਲੜਕੇ ਨਰਿੰਦਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਨ੍ਹਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਇਸ ਮੌਕੇ ਹਮਲੇ ਵਿਚ ਉਸਨੇ ਇਕ ਹੋਰ ਸਾਲਾ ਰਵਿੰਦਰ ਸਿੰਘ, ਚਾਚੀ ਸੱਸ ਰਛਪਾਲ ਕੌਰ ਅਤੇ ਚਾਚੇ ਸਹੁਰੇ ਗੁਰਪਾਲ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ।

ਸ਼ਿਕਾਇਤਕਰਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਅਤੇ ਪੁੱਤਰ ਦੇੇ ਕਤਲ ਦੇ ਆਰੋਪੀ ਬਲਜਿੰਦਰ ਸਿੰਘ ਨੂੰ ਉਸਦੀ ਭੈਣ ਸੁਖਵਿੰਦਰ ਕੌਰ ਅਤੇ ਜੀਜੇ ਗੁਰਚਰਨ ਸਿੰਘ ਨੇ ਵੀ ਸ਼ਹਿ ਦਿੱਤੀ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿਚ ਤਿੰਨਾਂ ਆਰੋਪੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।