ਸ਼੍ਰੀਲੰਕਾ ’ਚ ਹਾਲਾਤ ਬਦ ਤੋਂ ਬਦਤਰ, ਖਾਣੇ ਤੇ ਦਵਾਈਆਂ ਬਦਲੇ ਮਹਿਲਾਵਾਂ ਨੂੰ ਸੈਕਸ ਲਈ ਕੀਤਾ ਜਾ ਰਿਹਾ ਮਜਬੂਰ

0
2234

ਸ਼੍ਰੀਲੰਕਾ ਵਿਚ ਆਰਥਿਕ ਹਾਲਾਤ ਦਿਨ-ਬ-ਦਿਨ ਖਰਾਬ ਹੁੰਦਾ ਜਾ ਰਹੇ ਹਨ। ਲੋਕਾਂ ਨੂੰ ਆਪਣਾ ਘਰ ਤੱਕ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਥੋਂ ਤਕ ਕੇ ਖਾਣੇ ਤੇ ਦਵਾਈਆਂ ਤੱਕ ਖਰੀਦਣ ਤੱਕ ਦੇ ਲਾਲੇ ਪੈ ਗਏ ਹਨ।


ਇਸਦੇ ਚਲਦੇ ਪਿਛਲੇ ਕੁਝ ਦਿਨਾਂ ਵਿਚ ਇਥੇ ਵੇਸ਼ਵਾਵ੍ਰਿਤੀ ਤੇਜੀ ਨਾਲ ਵਧ ਰਹੀ ਹੈ। ਪੇਟ ਪਾਲਣ ਲਈ ਇਥੇ ਕਈ ਮਹਿਲਾਵਾਂ ਆਪਣਾ ਜਿਸਮ ਵੇਚਣ ਲਈ ਮਜਬੂਰ ਹਨ। ਆਯੁਰਵੈਦਿਕ ਸਪਾ ਸੈਂਟਰ ਦੇ ਨਾਂ ਉਤੇ ਇਥੇ ਧੜੱਲੇ ਨਾਲ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਇਨ੍ਹਾਂ ਸਪਾ ਸੈਂਟਰਾਂ ਵਿਚ ਪਰਦੇ ਤੇ ਗਾਹਕਾਂ ਲਈ ਬੈੱਡ ਲਗਾ ਕੇ ਇਨ੍ਹਾਂ ਨੂੰ ਸੈਕਸ ਦੇ ਅਸਥਾਈ ਅੱਡਿਆਂ ਦਾ ਰੂਪ ਦਿੱਤਾ ਜਾ ਰਿਹਾ ਹੈ।

ਇਕ ਰਿਪੋਰਟ ਅਨੁਸਾਰ, ਸੈਕਸ ਇੰਡਸਟਰੀ ਨਾਲ ਜੁੜੀਆਂ ਜਿਆਦਾਤਰ ਮਹਿਲਾਵਾਂ ਕੱਪੜਾ ਉਦਯੋਗ ਤੋਂ ਆ ਰਹੀਆਂ ਹਨ। ਜਨਵਰੀ ਤੱਕ ਇਥੇ ਕੰਮ ਸੀ ਪਰ ਦੇਸ਼ ਦੀ ਅਰਥਵਿਵਥਾ ਵਿਗੜਣ ਦੇ ਬਾਅਦ ਉਨ੍ਹਾਂ ਨੂੰ ਇਸ ਧੰਦੇ ਵਿਚ ਆਉਣਾ ਪਿਆ।

ਸ਼੍ਰੀਲੰਕਾ ਦੇ ਡੇਲੀ ਅਖਬਾਰ, ਦ ਮਾਰਨਿੰਗ ਅਨੁਸਾਰ ਕੱਪੜਾ ਉਦਯੋਗ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ  ਨੌਕਰ ਖੁੱਸਣ ਦੇ ਡਰੋਂ ਤੇ ਦੇਸ਼ ਦੀ ਖਰਾਬ ਅਰਥਵਿਵਥਤਾ ਦੇ ਚਲਦਿਆਂ ਬਦਲਵੇਂ ਰੁਜਗਾਰ ਵਜੋਂ ਸੈਕਸ ਵਰਕਰ ਦੇ ਧੰਦੇ ਵੱਲ ਵਧ ਰਹੀਆਂ ਹਨ।

ਇਕ ਸੈਕਸ ਵਰਕਰ ਨੇ ਅਖਬਾਰ ਨੂੰ ਦੱਸਿਆ, ਅਸੀਂ ਸੁਣਿਆ ਹੈ ਕਿ ਦੇਸ਼ ਵਿਚ ਆਰਥਿਕ ਸੰਕਟ ਕਾਰਨ ਸਾਨੂੰ ਆਪਣੀ ਨੌਕਰੀ ਖੋਹਣੀ ਪੈ ਸਕਦੀ ਹੈ ਤੇ ਇਸ ਸਮੇਂ ਅਸੀਂ ਜੋ ਸਭ ਤੋਂ ਜਿਆਦਾ ਵਧੀਆ ਬਦਲ ਅਸੀਂ ਦੇਖ ਰਹੇ ਹਾਂ, ਉਹ ਹੈ ਸੈਕਸ ਵਰਕ।

ਇਕ ਮਹਿਲਾ ਨੇ ਕਿਹਾ ਕਿ, ਪਹਿਲੇ ਕੰਮ ਵਿਚ ਸਾਡੀ ਤਨਖਾਹ ਲਗਭਗ 28,000 ਰੁਪਏ ਸੀ ਤੇ ਓਵਰਟਾਈਮ ਨਾਲ ਅਸੀਂ ਜਿਆਦਾ ਤੋਂ ਜਿਆਦਾ 35,000 ਕਮਾ ਸਕਦੇ ਸੀ ਪਰ ਸੈਕਸ ਵਰਕ ਵਿਚ ਸ਼ਾਮਲ ਹੋ ਕੇ ਅਸੀਂ ਰੋਜਾਨਾ 15,000 ਤੋਂ ਜਿਆਦਾ ਕਮਾ ਲੈਂਦੇ ਹਾਂ।

ਯੂਕੇ ਦੀ, ਦ ਟੈਲੀਗ੍ਰਾਫ ਨੇ ਵੀ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਇਸ ਸਾਲ ਜਨਵਰੀ ਤੋਂ ਕੋਲੰਬੋ ਵਿਚ ਸੈਕਸ ਵਰਕ ਵਿਚ ਸ਼ਾਮਲ ਹੋਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਵਿਚ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਦੇਹ ਵਪਾਰ ਵਧਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਸਭ ਤੋਂ ਮੇਨ ਕਾਰਨ ਮਹਿੰਗਾਈ ਹੈ। ਇਸ ਸੰਕਟ ਨਾਲ ਘਿਰੇ ਦੇਸ਼ ਵਿਚ ਪੈਟਰੋਲ, ਭੋਜਨ ਤੇ ਦਵਾਈਆਂ ਦੀ ਘਾਟ ਨੇ ਮਹਿਲਾਵਾਂ ਦੀ ਸਥਿਤੀ ਨੂੰ ਹੋਰ ਵੀ ਨਿਰਾਸ਼ਾਜਨਕ ਬਣਾ ਦਿੱਤਾ ਹੈ।

ਕਈ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਣ ਤੇ ਦਵਾਈਆਂ ਵਰਗੀਆਂ ਜਰੂਰੀ ਚੀਜਾਂ ਬਦਲੇ ਮਹਿਲਾਵਾਂ ਦੁਕਾਨਦਾਰਾਂ ਨਾਲ ਸੈਕਸ ਕਰਨ ਲਈ ਮਜਬੂਰ ਹਨ। ਕਥਿਤ ਤੌਰ ਉਤੇ ਕੋਲੰਬੋ ਦੇ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਦੇ ਉਦਯੋਗਿਕ ਇਲਾਕਿਆਂ ਵਿਚ ਇਸ ਦੇਹ ਵਪਾਰ ਨੂੰ ਵਧਾਇਆ ਜਾ ਰਿਹਾ ਹੈ।

ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਬੇਵੱਸ ਮਹਿਲਾਵਾਂ ਨੂੰ ਕਲਾਇੰਟਸ ਦੇ ਕਹਿਣ ਉਤੇ ਅਸੁਰੱਖਿਅਤ .ਯੌਨ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਮਹਿਲਾਵਾਂ ਨੂੰ ਅਕਸਰ ਗਾਹਕਾਂ ਦੇ ਦੁਰਵਿਵਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।