ਵਿਜੀਲੈਂਸ ਨੇ ਜਾਲ ਵਿਛਾ ਕੇ SHO ਕੀਤਾ ਕਾਬੂ, ਜਾਣੋ ਕਿਸ ਮਾਮਲੇ ‘ਚ ਹੋਈ ਗ੍ਰਿਫਤਾਰੀ

0
712

ਜਲੰਧਰ, 11 ਅਕਤੂਬਰ | ਫਗਵਾੜਾ ਦੇ ਥਾਣਾ ਸਿਟੀ ਦੇ ਐਸਐਚਓ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ਜਤਿੰਦਰ ਨੂੰ ਵਿਜੀਲੈਂਸ ਟੀਮ ਨੇ ਸ਼ੂਗਰ ਮਿੱਲ ਨੇੜਿਓਂ ਡਰਾਈਵਰ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਇੱਕ ਕੇਸ ਨੂੰ ਦਬਾਉਣ ਦੇ ਬਦਲੇ ਐਸਐਚਓ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

ਵਿਜੀਲੈਂਸ ਨੂੰ ਉਪਰੋਕਤ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਦੇਰ ਰਾਤ ਪੁਲਿਸ ਥਾਣਾ ਇੰਚਾਰਜ (ਐਸ.ਐਚ.ਓ.) ਨੂੰ ਨਿੱਜੀ ਵਾਹਨ ਦੇ ਡਰਾਈਵਰ ਸਮੇਤ ਕਾਬੂ ਕਰ ਲਿਆ। ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਟੀਮ ਥਾਣਾ ਇੰਚਾਰਜ (ਐੱਸ.ਐੱਚ.ਓ.) ਜਤਿੰਦਰ ਨੂੰ ਪੁੱਛਗਿੱਛ ਲਈ ਦੇਰ ਰਾਤ ਜਲੰਧਰ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਐੱਸ.ਐੱਚ.ਓ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਦੀ ਸ਼ਿਕਾਇਤ ‘ਤੇ ਜਾਲ ਵਿਛਾ ਕੇ ਐੱਸ.ਐੱਚ.ਓ. ਨੂੰ ਕਾਬੂ ਕੀਤਾ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਸਐਚਓ ਨੇ ਸ਼ਿਕਾਇਤਕਰਤਾ ਤੋਂ ਨਸ਼ੇ ਦੇ ਮਾਮਲੇ ਵਿਚ ਰਿਸ਼ਵਤ ਦੀ ਮੰਗ ਕੀਤੀ, ਜਿਸ ਕਾਰਨ ਉਹ ਦੇਰ ਰਾਤ ਕਰੀਬ 9 ਵਜੇ ਸ਼ੂਗਰ ਮਿੱਲ ਵਿਚ ਗਿਆ। ਵਿਜੀਲੈਂਸ ਨੇ ਜਾਲ ਵਿਛਾ ਕੇ ਐਸਐਚਓ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।