ਚੰਡੀਗੜ੍ਹ | ਪੰਜਾਬ ਵਿੱਚ ਭਾਵੇਂ ਇਸ ਵੇਲੇ ਕੋਰੋਨਾ ਕੰਟਰੋਲ ਵਿੱਚ ਹੈ ਪਰ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੈਡੀਕਲ ਮਾਹਿਰਾ ਦੀ ਸਲਾਹ ਤੋਂ ਬਾਅਦ ਵੱਡਾ ਦਾਅਵਾ ਕੀਤਾ ਹੈ,ਉਨ੍ਹਾਂ ਕਿਹਾ ਕਿ 30 ਨਵੰਬਰ ਤੱਕ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਆ ਸਕਦੀ ਹੈ,ਇਸ ਦੌਰਾਨ ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਰਫ਼ਤਾਰ ਆਪਣੇ ਸਿਖ਼ਰ ‘ਤੇ ਪਹੁੰਚੇਗੀ,ਇਸ ਲਈ ਸੂਬੇ ਦੇ ਲੋਕਾਂ ਨੂੰ ਅਹਿਤਿਆਤੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਨੇ,ਕੋਰੋਨਾ ਦੀ ਦੂਜੀ ਲਹਿਰ ਦੇ ਲਈ ਪੰਜਾਬ ਸਰਕਾਰ ਨੇ ਰਣਨੀਤੀ ਵੀ ਤਿਆਰ ਕੀਤੀ ਹੈ ਤਾਕੀ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਿਆ ਜਾ ਸਕੇ,ਦਿੱਲੀ ਵਿੱਚ ਇਸ ਵੇਲੇ ਤੀਜੀ ਕੋਰੋਨਾ ਦੀ ਲਹਿਰ ਵੇਖੀ ਜਾ ਰਹੀ ਹੈ,ਇਸ ਵੇਲੇ ਦਿੱਲੀ ਹੀ ਅਜਿਹਾ ਸੂਬਾ ਹੈ ਜਿੱਥੇ ਸਭ ਤੋਂ ਵਧ ਰੋਜ਼ਾਨਾ 7 ਹਜ਼ਾਰ ਦੇ ਕਰੀਬ ਕੇਸ ਆ ਰਹੇ ਨੇ,ਪ੍ਰਦੂਸ਼ਣ ਅਤੇ ਤਿਉਹਾਰ ਵੀ ਕੋਰੋਨਾ ਦੇ ਵਧਣ ਦੀ ਵਜ੍ਹਾਂ ਹੈ
ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮ
– ਸੰਪਰਕ ਟਰੇਸਿੰਗ ਦੀ ਗਿਣਤੀ ਵਧਾ ਕੇ 15 ਵਿਅਕਤੀਆਂ ਤੱਕ ਕਰ ਦਿੱਤੀ ਹੈ
– ਸੀ.ਟੀ. ਸਕੈਨ ਕਰਨ ਵਾਲੇ ਹਸਪਤਾਲਾਂ ਤੇ ਰੇਡੀਔਲੋਜੀ ਲੈਬਾਰੇਟਰੀਆਂ ਲਈ ਨਿਰਦੇਸ਼ ਕੋਰੋਨਾ ਵਾਇਰਸ ਦਾ ਸ਼ੱਕ ਪੈਣ ‘ਤੇ, ਸੂਬਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾਵੇ
– ਕੋਵਿਡ ਦੇ ਦੂਜੇ ਪੜਾਅ ਦੇ ਖਦਸ਼ਿਆਂ ਦੇ ਮੱਦੇਨਜ਼ਰ ਕੋਵਿਡ ਪ੍ਰਬੰਧਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਹਿੱਸੇ ਵਜੋਂ ਚੁੱਕੇ ਗਏ ਹਨ
– ਸੂਬਾ ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਸ਼ਾਮਲ ਹੋਵੇਗੀ।
– ਸਿਹਤ ਵਿਭਾਗ ਨੂੰ ਨਿਰਦੇਸ਼ ਆਰ.ਟੀ.-ਪੀ.ਸੀ.ਆਰ. ਨੂੰ ਲਾਜ਼ਮੀ ਕਰਾਰ ਦਿੱਤਾ ਜਾਵੇ
– ਇਕ ਹੋਰ ‘ਸੀਰੋ’ ਸਰਵੇਖਣ ਕਰਵਾਉਣ ਦੇ ਹੁਕਮ ਦਿੱਤੇ
– ਜ਼ਿਲ੍ਹਾ ਹਸਪਤਾਲਾਂ ਵਿਚ 24 ਘੰਟੇ 7 ਦਿਨ ਟੈਸਟਿੰਗ ਸੁਵਿਧਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ
– ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਬੁਖਾਰ/ਹੋਰ ਲੱਛਣਾਂ ਵਾਲੇ ਸਾਰੇ ਮਾਮਲਿਆਂ ਦੀ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਕੀਤੀ ਜਾਵੇ
– ਫਲੂ ਕਾਰਨਰਾਂ ਵਿਚ ਆਉਣ ਵਾਲੇ ਸਮੂਹ ਮਰੀਜ਼ਾਂ ਦੀ ਵੀ ਆਰ.ਟੀ.-ਪੀ.ਸੀ.ਆਰ ਟੈਸਟਿੰਗ ਕੀਤੀ ਜਾਵੇ
– ਵਾਕ-ਇਨ-ਟੈਸਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ
– ਵੈਕਸੀਨ ਮੌਜੂਦ ਹੋ ਜਾਣ ‘ਤੇ ਵੰਡ ਨੂੰ ਯਕੀਨੀ ਬਣਾਉਣ ਲਈ ਸਿਹਤ ਕਾਮਿਆਂ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਲੋਕਾਂ ਸਮੇਤ ਹੋਰ ਲੋੜਵੰਦ ਵਰਗਾਂ ਨੂੰ ਪਹਿਲ ਦਿੱਤੀ ਜਾਵੇਗੀ
– ਨਵੰਬਰ ਮਹੀਨੇ ਵਿੱਚ ਸਮਰਪਿਤ ਤੌਰ ‘ਤੇ ਸਿਹਤ, ਪੁਲੀਸ, ਮਾਲ ਦੇ ਸਟਾਫ ਅਤੇ ਹੋਰ ਸਿਵਲੀਅਨ ਸਟਾਫ ਦੀ ਟੈਸਟਿੰਗ ਕਰਵਾਉਣ ਲਈ ਆਖਿਆ
– ਸਰਕਾਰ ਨੇ ਕੋਵਿਡ ਰਿਸਪਾਂਸ ਲਈ ਪਹਿਲਾਂ ਹੀ ਲਗਪਗ 900 ਕਰੋੜ ਰੁਪਏ ਪ੍ਰਵਾਨ ਕਰ ਦਿੱਤੇ ਹਨ
– ਇਕ ਲੱਖ ਦੀ ਆਬਾਦੀ ਪਿੱਛੇ ਘੱਟੋ-ਘੱਟ 100 ਟੈਸਟਾਂ ਨਾਲ ਇਕ ਦਿਨ ਵਿੱਚ ਟੈਸਟਿੰਗ ਦੀ ਸਮਰੱਥਾ 30000 ਤੱਕ ਵਧਾਈ ਜਾਵੇਗੀ