ਐਕਟਿਵਾ ਸਵਾਰ ਪਤੀ-ਪਤਨੀ ਦੀ ਸਕੂਟੀ ਹਾਈਵੇ ‘ਤੇ ਹੋਈ ਸਲਿਪ, ਬੱਸ ਥੱਲੇ ਆਇਆ ਪਤੀ, ਦਰਦਨਾਕ ਮੌਤ, ਮਾਂ ਤੇ ਬੱਚਾ ਸੀਰੀਅਸ

0
638

ਅੰਮ੍ਰਿਤਸਰ | ਅੰਮ੍ਰਿਤਸਰ-ਜਲੰਧਰ GT ਰੋਡ ‘ਤੇ ਬਾਬਾ ਬਕਾਲਾ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਐਕਟਿਵਾ ‘ਤੇ ਸਵਾਰ ਵਿਅਕਤੀ ਦੀ ਮੌਤ ਹੋ ਗਈ ਤੇ ਪਤਨੀ ਤੇ ਬੱਚਾ ਗੰਭੀਰ ਰੂਪ ਵਿਚ ਦਾਖਲ ਕਰਵਾਇਆ।

ਜਾਣਕਾਰੀ ਅਨੁਸਾਰ ਰਈਆ ਨਿਵਾਸੀ ਪੰਕਜ ਅਰੋੜਾ ਉਮਰ 30 ਸਾਲ ਅਤੇ ਉਸਦੀ ਪਤਨੀ ਨੇਹਾ ਅਰੋੜਾ ਤੇ ਬੱਚਾ ਪਰਵ ਅਰੋੜਾ ਐਕਟਿਵਾ ‘ਤੇ ਸਵਾਰ ਹੋ ਕੇ ਡੇਰਾ ਬਿਆਸ ਵਿਖੇ ਜਾ ਰਹੇ ਸਨ ਜਦੋਂ ਇਹ ਮੋੜ ਬਾਬਾ ਬਕਾਲਾ ਵਿਖੇ ਪਹੁੰਚੇ ਤਾਂ ਉਥੇ ਫਲਾਈਓਵਰ ਦਾ ਕੰਮ ਚਲਦਾ ਹੋਣ ਕਾਰਨ ਸਕੂਟਰੀ ਸਲਿੱਪ ਹੋ ਗਈ ਤੇ ਉਹ ਡਿੱਗ ਗਏ। ਇਸ ਦੌਰਾਨ ਪਿੱਛੇ ਤੋਂ ਆ ਰਹੀ ਬੱਸ ਉਨ੍ਹਾਂ ਉਪਰ ਚੜ੍ਹ ਗਈ, ਜਿਸ ਨਾਲ ਸਕੂਟਰੀ ਚਾਲਕ ਪੰਕਜ ਅਰੋੜਾ ਦੀ ਮੌਤ ਹੋ ਗਈ ਅਤੇ ਉਸਦੀ ਪਤਨੀ ਨੇਹਾ ਅਰੋੜਾ ਤੇ ਛੋਟਾ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ।

ਮੌਕੇ ‘ਤੇ ਪਹੁੰਚੀ ਥਾਣਾ ਬਿਆਸ ਦੀ ਪੁਲਿਸ ਨੇ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।