ਕੋਵਿਡ ਦਾ ਟੀਕਾ ਬਣਾਉਣ ਵਾਲੇ ਰੂਸੀ ਵਿਗਿਆਨੀ ਦਾ ਬੈਲਟ ਨਾਲ ਗਲਾ ਘੁਟ ਕੇ ਕਤਲ

0
768

ਰੂਸ | ਕੋਵਿਡ-19 ਵੈਕਸੀਨ ਸਪੁਟਨਿਕ ਵੀ ਬਣਾਉਣ ਵਿਚ ਮਦਦ ਕਰਨ ਵਾਲੇ ਵਿਗਿਆਨੀਆਂ ਵਿਚੋਂ ਇਕ ਐਂਡਰੀ ਬੋਟੀਕੋਵ ਦੀ ਲਾਸ਼ ਉਸਦੇ ਅਪਾਰਟਮੈਂਟ ਵਿਚੋਂ ਬਰਾਮਦ ਕੀਤੀ ਗਈ। ਸਮਾਚਾਰ ਏਜੰਸੀ ਦੀ ਇਕ ਰਿਪੋਰਟ ਮੁਤਾਬਕ ਬੋਟੀਕੋਵ ਨੂੰ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਕਤਲ ਦੇ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰੂਸੀ ਸਮਾਚਾਰ ਏਜੰਸੀ ਨੇ ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ 47 ਸਾਲਾ ਮਿਸਟਰ ਬੋਟਿਕੋਵ, ਜੋ ਗਮਾਲੇਆ ਨੈਸ਼ਨਲ ਰਿਸਰਚ ਸੈਂਟਰ ਫਾਰ ਈਕੋਲੋਜੀ ਐਂਡ ਮੈਥੇਮੈਟਿਕਸ ਵਿਚ ਸੀਨੀਅਰ ਖੋਜਕਰਤਾ ਵਜੋਂ ਕੰਮ ਕਰਦਾ ਸੀ, ਵੀਰਵਾਰ ਨੂੰ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ।

ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੋਟੀਕੋਵ ਦੀ ਲਾਸ਼ ਮਿਲਣ ਤੋਂ ਤੁਰੰਤ ਬਾਅਦ, ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਦੋਸ਼ ਕਬੂਲ ਕਰ ਲਏ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਕਿਉਂਕਿ ਉਸ ‘ਤੇ ਗੰਭੀਰ ਅਪਰਾਧ ਲਈ ਮੁਕੱਦਮਾ ਚਲਾਇਆ ਗਿਆ ਸੀ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੋਵਿਡ-19 ਵੈਕਸੀਨ ‘ਤੇ ਕੰਮ ਕਰਨ ਲਈ 2021 ਵਿਚ ਵਾਇਰੋਲੋਜਿਸਟ ਨੂੰ ਆਰਡਰ ਆਫ ਮੈਰਿਟ ਫਾਰ ਫਾਦਰਲੈਂਡ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੁਜਰਿਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਸਾਲਾ ਨੌਜਵਾਨ ਨੇ ਬਹਿਸ ਦੌਰਾਨ ਬੋਟੀਕੋਵ ਦਾ ਪੇਟੀ ਨਾਲ ਗਲਾ ਘੁੱਟਿਆ ਅਤੇ ਫ਼ਰਾਰ ਹੋ ਗਿਆ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਿਹਾ ਕਿ ਕਤਲ ਘਰੇਲੂ ਅਪਰਾਧ ਸੀ ਅਤੇ ਨਿੱਜੀ ਝਗੜੇ ਦਾ ਨਤੀਜਾ ਸੀ।