ਹਰਿਆਣਾ| ਯਮੁਨਾਨਗਰ ਜ਼ਿਲ੍ਹੇ ਵਿੱਚ ਵਿਜੇਦਸ਼ਮੀ ‘ਤੇ ਰਾਵਣ ਦਹਿਨ ਦੌਰਾਨ ਵੱਡਾ ਹਾਦਸਾ ਹੋਣੋਂ ਟੱਲ ਗਿਆ। ਰਾਵਣ ਨੂੰ ਸਾੜਨ ਦੌਰਾਨ ਉਸ ਦੀਆਂ ਅਸਥੀਆਂ ਚੁੱਕਣ ਗਏ ਲੋਕਾਂ ‘ਤੇ ਅਚਾਨਕ ਪੁਤਲਾ ਤੇ ਡਿੱਗ ਪਿਆ। ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪਰ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮੌਕੇ ‘ਤੇ ਮੌਜੂਦ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਦੱਸ ਦਈਏ ਕਿ ਸਾਲ 2018 ਵਿੱਚ ਦੁਸਹਿਰ ਮੌਕੇ ਅੰਮ੍ਰਿਤਸਰ ਵਿੱਚ ਜੋੜਾ ਫਾਟਕ ‘ਤੇ ਇਕ ਵੱਡਾ ਰੇਲ ਹਾਦਸਾ ਹੋਇਆ ਸੀ, ਜੋ ਅੰਮ੍ਰਿਤਸਰ ਅਤੇ ਮਾਨਾਵਾਲਾ ਵਿਚਕਾਰ ਗੇਟ ਨੰਬਰ 27 ਨੇੜੇ ਵਾਪਰਿਆ ਸੀ। ਪ੍ਰਸਾਸ਼ਨ ਨੇ ਰੇਲ ਹਾਦਸੇ ਵਿੱਚ 61 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। 2018 ਦੇ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਤੋਂ ਬਾਅਦ ਅੱਜ ਵੀ ਲੋਕ ਇਸ ਤਿਉਹਾਰ ਦੇ ਨੇੜੇ ਆਉਂਦੇ ਸਹਿਮ ਜਾਂਦੇ ਹਨ।।