ਜੇਕਰ ਤੁਸੀਂ PGI ਇਲਾਜ ਲਈ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, PGI ‘ਚ ਕਮਰਿਆਂ ਦਾ ਕਿਰਾਇਆ ਲਗਜ਼ਰੀ ਹੋਟਲਾਂ ਨਾਲ ਮਹਿੰਗਾ ਕਰ ਦਿੱਤਾ ਹੈ

0
6241

ਚੰਡੀਗੜ੍ਹ | ਪੀਜੀਆਈ ਵਿਚ VIP ਤੇ ਪ੍ਰਾਈਨੇਟ ਕਮਰਿਆਂ ਦਾ ਕਿਰਾਇਆ ਵੱਧ ਗਿਆ ਹੈ। ਹੁਣ ਪੀਜੀਆਈ ਵਿਚ ਪ੍ਰਾਈਵੇਟ ਕਮਰੇ ਹੋਟਲ ਦੇ ਲਗਜ਼ਰੀ ਕਮਰੇ ਨਾਲੋਂ ਮਹਿੰਗਾ ਹੋ ਗਿਆ ਹੈ। ਪੀਜੀਆਈ ਦੇ ਪ੍ਰਾਈਵੇਟ ਕਮਰੇ ਦਾ ਕਿਰਾਇਆ ਹੁਣ 3500 ਰੁਪਏ ਹੋ ਗਿਆ ਹੈ, ਜਿਸ ਵਿੱਚ ਡਾਈਟ ਚਾਰਜਿਜ਼ ਅਤੇ ਲੈਬ ਚਾਰਜਿਜ਼ ਸ਼ਾਮਲ ਹਨ। ਜਦੋਂ ਕਿ ਸਿਟਕੋ ਦੇ ਹੋਟਲ ਪਾਰਕ ਵਿਊ ਵਿੱਚ ਲਗਜ਼ਰੀ ਰੂਮ ਦੀ ਗੱਲ ਕਰੀਏ ਤਾਂ ਇੱਥੇ ਇਕ ਦਿਨ ਦਾ ਕਿਰਾਇਆ 2,256 ਰੁਪਏ ਹੈ। ਜੇਕਰ ਕੋਈ ਪਾਰਕ ਵਿਊ ਹੋਟਲ ‘ਚ ਡੀਲਕਸ ਰੂਮ ਲੈਂਦਾ ਹੈ ਤਾਂ ਇਸ ਦਾ ਕਿਰਾਇਆ 2,444 ਰੁਪਏ ਹੈ, ਜਿਸ ‘ਚ ਗਾਹਕ ਨੂੰ ਨਾਸ਼ਤਾ ਵੀ ਮਿਲਦਾ ਹੈ।

ਪੜ੍ਹੋ ਆਮ ਜਨਰਲ ਵਾਰਡਾਂ ਦਾ ਕਿਰਾਇਆ

ਜਨਰਲ ਵਾਰਡ ਵਿੱਚ ਮਰੀਜ਼ ਨੂੰ ਦਾਖ਼ਲ ਕਰਵਾਉਣ ਲਈ 25 ਰੁਪਏ ਵਸੂਲੇ ਜਾਂਦੇ ਹਨ। ਇਸ ਤੋਂ ਬਾਅਦ ਜੇਕਰ ਮਰੀਜ਼ ਨੂੰ ਜਨਰਲ ਵਾਰਡ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਰੋਜ਼ਾਨਾ 15 ਰੁਪਏ ਵਸੂਲੇ ਜਾਂਦੇ ਹਨ।

ਜਨਰਲ ਵਾਰਡ ਵਿੱਚ ਦਾਖਲ ਮਰੀਜ਼ ਦੀ ਰੋਜ਼ਾਨਾ ਖੁਰਾਕ ਲਈ 100 ਰੁਪਏ ਦੇਣੇ ਪੈਂਦੇ ਹਨ। GMCH-32 ਵਿੱਚ ਇਕ ਨਿੱਜੀ ਕਮਰੇ ਦਾ ਇੱਕ ਦਿਨ ਦਾ ਕਿਰਾਇਆ 700 ਰੁਪਏ ਹੈ।

ਜੀਐਮਸੀਐਚ-32 ਦੇ ਇੱਕ ਨਿੱਜੀ ਕਮਰੇ ਵਿੱਚ ਦਾਖਲ ਮਰੀਜ਼ ਨੂੰ ਇੱਕ ਦਿਨ ਦੀ ਖੁਰਾਕ ਲਈ 272 ਰੁਪਏ ਦੇਣੇ ਪੈਂਦੇ ਹਨ। GMCH-32 ਵਿਖੇ VIP ਕਮਰੇ ਦਾ ਇੱਕ ਦਿਨ ਦਾ ਕਿਰਾਇਆ 1600 ਰੁਪਏ ਹੈ।