ਅੰਮ੍ਰਿਤਸਰ। ਆਏ ਦਿਨ ਸ਼ਹਿਰ ਦੇ ਹਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ। ਪੰਜਾਬ ਵਿੱਚ ਦਿਨੋ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਵਿਸਵਸਥਾ ਕਿਸੇ ਤੋ ਲੁਕੀ ਹੋਈ ਨਹੀਂ ਹੈ ਅਤੇ ਜੰਗਲ ਰਾਜ ਵਾਂਗ ਇਹ ਆਮ ਹੀ ਚੁੱਕਾ ਹੈ ਕਿ ਰਾਹ ਜਾਂਦੇ ਕਿਸੇ ਨਾਲ ਵੀ ਲੁੱਟ ਖੋਹ ਜਾ ਗੋਲੀ ਮਾਰ ਦੇਣ ਦੀ ਘਟਨਾ ਵਾਪਰ ਜਾਵੇ ਪਰ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਸਥਿਤੀ ਇਸ ਤੋਂ ਵੀ ਭਿਆਨਕ ਬਣ ਚੁੱਕੀ ਹੈ ਜੀ ਹਾਂ ਅੱਜ ਲੁਟੇਰਿਆਂ ਵਲੋਂ ਕਿਸੇ ਰਾਹ ਜਾਂਦੇ ਨਹੀਂ ਬਲਕਿ ਦਿਨ ਚੜ੍ਹਦੇ ਘਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ।ਅਜਿਹੀ ਵੱਡੀ ਖੌਫਨਾਕ ਤਸਵੀਰ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਕਸਬਾ ਰਈਆ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਦਿਨ ਚੜ੍ਹਦੇ ਹੀ 4 -5 ਦੇ ਕਰੀਬ ਅਣਪਛਾਤੇ ਲੁਟੇਰੇ ਘਰ ਵਿਚ ਦਾਖਿਲ ਹੁੰਦੇ ਹਨ ਉਸ ਤੋ ਬਾਅਦ ਸਾਰੇ ਪਰਿਵਾਰ ਨੂੰ ਬੰਧਕ ਬਣਾਇਆ ਲਿਆ ਜਾਂਦਾ ਹੈ ਅਤੇ ਗੱਲ ਏਥੇ ਹੀ ਖਤਮ ਨਹੀਂ ਹੁੰਦੀ ਬਲਕਿ ਇਸ ਦੌਰਾਨ ਲੁਟੇਰਿਆਂ ਵਲੋਂ ਜਿੱਥੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਪਰਿਵਾਰ ਦੇ ਇਕ ਲੜਕੇ ਨੂੰ ਓਸਦੀ ਲੱਤ ਵਿੱਚ ਗੋਲੀ ਮਾਰ ਦੇਣ ਦੀ ਖ਼ਬਰ ਹੈ।
ਫਿਲਹਾਲ ਇਸ ਘਟਨਾ ਤੋਂ ਬਾਅਦ ਪਏ ਚੀਕ ਚਿਹਾੜੇ ਦੌਰਾਨ ਜਿੱਥੇ ਪੁਲਿਸ ਪਾਰਟੀ ਵਲੋਂ ਮੌਕੇ ਤੇ ਪੁੱਜ ਕੇ ਡੀ ਵੀ ਆਰ ਕਬਜ਼ੇ ਚ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ ਉਥੇ ਹੀ ਗੋਲੀ ਲੱਗਣ ਕਾਰਨ ਜਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਅਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਪੀੜਿਤ ਲੜਕੇ ਦਾ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ ਇਸ ਮੋਕੇ ਪੀੜਿਤ ਨੌਜਵਾਨ ਯੁਵਰਾਜ ਨੇ ਦੱਸਿਆ ਕਿ ਉਸਦੀ ਉਮਰ 18 ਸਾਲ ਦੇ ਕਰੀਬ ਹੈ ਉਸ ਨੇ ਦੱਸਿਆ ਕਿ ਅੱਜ ਸਵੇਰੇ ਦਸ ਵਜੇ ਦੇ ਕਰੀਬ ਮੈ ਘਰ ਵਿੱਚ ਸੁੱਤਾ ਹੋਇਆ ਸੀ ਕਿ ਸਾਡੇ ਘਰ ਕੁੱਝ ਅਣਪਛਾਤੇ ਵਿਅਕਤੀ ਘਰ ਵਿੱਚ ਦਾਖਿਲ ਹੋ ਗਏ ਜਿਨ੍ਹਾਂ ਨੇ ਆਪਣੇ ਮੂੰਹ ਕਪੜੇ ਦੇ ਨਾਲ਼ ਬੰਨੇ ਹੋਏ ਸਨ ਤੇ ਉਨ੍ਹਾਂ ਨੇ ਸਾਡੇ ਘਰ ਵਿੱਚ ਫੋਲਾ ਫਰਾਲੀ ਸ਼ੁਰੁ ਕਰ ਦਿੱਤੀ ਤੇ ਮੇਰੀ ਮਾਤਾ ਦੇ ਨਾਲ ਵੀ ਕੁੱਟਮਾਰ ਕੀਤੀ ਤੇ ਸਾਡੇ ਵਿੱਚੋਂ ਸੋਨਾ ਤੇ ਪੈਸੇ ਲਏ ਗਏ ਤੇ ਮੇਰੇ ਕਾਫੀ ਕੀਮਤੀ ਮੋਬਾਇਲ ਫ਼ੋਨ ਵੀ ਆਪਣੇ ਨਾਲ਼ ਲੇ ਗਏ ਤੇ ਜਾਣ ਲੱਗੇ ਮੇਰੇ ਗੋਲ਼ੀ ਮਾਰੀ ਜੌ ਮੇਰੀ ਲੱਤ ਵਿੱਚ ਲੱਗੀ। ਉਸਨੇ ਦੱਸਿਆ ਕਿ ਇਸ ਦੀ ਸੂਚਨਾ ਅਸੀ ਪੁਲਿਸ ਨੂੰ ਵੀ ਦਿੱਤੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਹੀ ਪੀੜਤ ਲੜਕੇ ਜੋਗਰਾਜ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ ਮੈਂ ਘਰੋਂ ਬਾਹਰ ਗਈ ਹੋਈ ਸੀ ਤੇ ਮੇਰੇ ਪਤੀ ਦੀ ਦੂਸਰੀ ਪਤਨੀ ਜੋ ਕਿ ਯੁਵਰਾਜ ਦੀ ਮਾਂ ਹੈ ਉਹ ਘਰ ਵਿਚ ਹੀ ਸੀ ਅੱਜ ਕੁਝ ਅਣਪਛਾਤੇ ਵਿਅਕਤੀ ਘਰ ਚ ਦਾਖਲ ਹੋਏ ਤੇ ਉਨ੍ਹਾਂ ਵੱਲੋਂ ਘਰ ਵਿੱਚ ਪਿਆ ਸੋਨਾ ਲੁੱਟ ਕੇ ਫਰਾਰ ਹੋ ਗਏ ਤੇ ਜਾਂਦੇ ਸਮੇਂ ਯੋਗਰਾਜ ਦੀ ਲੱਤ ਵਿਚ ਗੋਲੀ ਮਾਰ ਦਿੱਤੀ ਉਨ੍ਹਾਂ ਕਿਹਾ ਕਿ ਜੁਗਰਾਜ ਨੇ ਇਕ ਵਿਅਕਤੀ ਦੀ ਪਛਾਣ ਕੀਤੀ ਸੀ ਜਦੋਂ ਯੋਗਰਾਜ ਨੇ ਉਸ ਵਿਅਕਤੀ ਨੂੰ ਕਿਹਾ ਕਿ ਤੂੰ ਜਲਾਲਾਬਾਦ ਦਾ ਰਹਿਣ ਵਾਲਾ ਹਾਂ ਤੇ ਉਸ ਲੁਟੇਰੇ ਨੇ ਯੋਗਰਾਜ ਲੱਤ ਵਿਚ ਗੋਲੀ ਮਾਰ ਦਿੱਤੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ
ਉਥੇ ਹੀ ਪੁਲਸ ਅਧਿਕਾਰੀ ਹਰਕਿਸ਼ਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਰਈਆ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖਿਲ ਹੋ ਕੇ ਲੁੱਟ ਕਰਕੇ ਘਰ ਦੇ ਇੱਕ ਲੜਕੇ ਨੂੰ ਗੋਲ਼ੀ ਮਾਰ ਦਿੱਤੀ ਅਸੀਂ ਮੋਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਨੂੰ ਲੜਕੇ ਦੀ ਮਾਤਾ ਨੇ ਦੱਸਿਆ ਕਿ ਮੇਰੇ ਪਤੀ ਦਾ ਨਾਂ ਰਵੀ ਕੁਮਾਰ ਹੈ ਉਹ ਲੋਕਾ ਨੂੰ ਬਾਹਰ ਭੇਜਣ ਦਾ ਕਮ ਕਰਦਾ ਹੈ ਉਸਨੇ ਦੱਸਿਆ ਕਿ ਕੁੱਝ ਜਲਾਲਾਬਾਦ ਦੇ ਵਿਅਕਤੀ ਸਨ ਜਿਹੜੇ ਮੇਰੇ ਪਤੀ ਨੇ ਬਾਹਰ ਭੇਜੇ ਸਨ ਉਨ੍ਹਾਂ ਬਾਰੇ ਕੁੱਝ ਪਤਾ ਨਹੀ ਲੱਗ ਰਿਹਾ ਉਨ੍ਹਾਂ ਨੇ ਦੱਸਿਆ ਕਿ ਅੱਜ ਜਿਹੜੇ ਲੁਟੇਰੇ ਆਏ ਸਨ ਉਹ ਵੀ ਕਿਹ ਰਹੇ ਸਨ ਕਿ ਅਸੀਂ ਆਪਣੇ ਬੰਦੇ ਤੁਹਾਡੇ ਕੋਲੋਂ ਕੱਢਣੇ ਹਨ ਜਦੋਂ ਉਸ ਲੜਕੇ ਯੁਵਰਾਜ ਨੇ ਕਿਹਾ ਕਿ ਤੁਸੀ ਜਲਾਲਾਬਾਦ ਦੇ ਹੋ ਤੇ ਉਸ ਵਿਅਕਤੀ ਨੇ ਉਸ ਨੂੰ ਗੋਲ਼ੀ ਮਾਰ ਦਿੱਤੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ