ਲੁਟੇਰਿਆਂ ਨੇ ਡੀਐੱਸਪੀ ਵੀ ਨਹੀਂ ਬਖਸ਼ਿਆ, ਸੈਰ ਕਰਦੇ ਦਾ ਖੋਹਿਆ ਮੋਬਾਇਲ

0
1752

ਲੁਧਿਆਣਾ। ਪੰਜਾਬ ’ਚ ਆਮ ਲੋਕਾਂ ਦੇ ਲੁਟੇਰਿਆਂ ਹੱਥੋਂ ਲੁੱਟ ਖੋਹ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਤਾਂ ਆਏ ਦਿਨ ਸੁਰਖੀਆਂ ’ਚ ਬਣੀਆਂ ਹੀ ਰਹਿੰਦੀਆਂ ਹਨ।

 ਹੁਣ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਸੈਰ ਕਰਦੇ ਪੰਜਾਬ ਪੁਲਸ ਦੇ ਡੀਐੱਸਪੀ ਸੁਖਦੇਵ ਸਿੰਘ ਤੋਂ ਮੋਬਾਇਲ ਖੋਹ ਲਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਕ ਕਾਂਸਟੇਬਲ ਤੋਂ ਕਾਰ, ਆਈਡੀ ਤੇ ਪੈਸਾ ਖੋਹ ਲਏ।

ਇਸ ਮਾਮਲੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੁਲਸ ਵਾਲੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਹਾਲਾਂਕਿ ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ 5 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਕਾਰ ਬਰਾਮਦ ਕੀਤੀ ਹੈ।