ਕੋਰੋਨਾ ਦੀ ਅਸਲੀਅਤ

0
12364

ਵਾਇਰਸ ਨਾਲ ਤੁਸੀਂ ਮਰੋ ਜਾਂ ਨਾ ਮਰੋ, ਪਰ ਵਾਇਰਸ ਦੇ ਡਰ ਨਾਲ ਤੁਸੀ ਰੋਜ਼ ਮਰ ਰਹੇ ਹੋ। ਵਾਇਰਸ ਤੇ ਉਸ ਦੇ ਡਰ ਨੂੰ ਹਮੇਸ਼ਾ ਵਾਸਤੇ ਖਤਮ ਕਰਨ ਲਈ ਕੁਝ ਦੇਰ ਲਈ ਤੁਸੀਂ ਬਿਲਕੁੱਲ ਭੁੱਲ ਜਾਓ ਕਿ ਪਿਛਲੇ ਦਿਨੀਂ ਦੇਸ਼ ਵਿਦੇਸ਼ ਦੇ ਮੀਡੀਆ ਨੇ ਤੁਹਾਨੂੰ ਕੀ ਦੱਸਿਆ ਤੇ ਲੋਕਾਂ ਨੇ ਤੁਹਾਨੂੰ ਕੀ ਸੁਣਾਇਆ। ਅੱਜ ਗੱਲ ਕਰਾਂਗੇ ਸਿਰਫ ਮੈਡੀਕਲ, ਸਾਇੰਸ ਦੀ, ਮੈਡੀਕਲ ਸਾਇੰਸ ਕੋਲ ਕੀ ਜਵਾਬ ਹੈ। ਸਾਲ 1920 ਤੋਂ ਲੈ ਕੇ ਸਾਲ 2020 ਵਿਚਕਾਰ ਪਿਛਲੇ ਸੌ ਸਾਲ ਦੌਰਾਨ ਜਿੰਨੇ ਵੀ ਰਿਸਰਚ ਪੇਪਰ ਆਏ ਹਨ, ਉਹਨਾਂ ‘ਚੋਂ 167 ਰਿਸਰਚ ਪੇਪਰਾਂ ਜੋ ਵੀ ਢੁੱਕਵੇਂ ਸਨ, ਜਿਹਨਾਂ ‘ਚੋਂ ਮੈਂ ਉਨ੍ਹਾਂ ਸਵਾਲਾਂ ਦੇ ਜਵਾਬ ਲੱਭੇ, ਜਿਹੜਾ ਅੱਜਕੱਲ੍ਹ ਮਾਹੌਲ ਚੱਲ ਰਿਹਾ ਹੈ, ਇਸ ਸਬੰਧੀ ਜਾਨਣ ਦੀ ਕੋਸ਼ਿਸ਼ ਕੀਤੀ। ਉਕਤ ਖੰਗਾਲੇ ਗਏ ਖੋਜ ਪੱਤਰਾਂ ਦਾ ਨਿਚੋੜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਮੈਨੂੰ ਪੱਕਾ ਯਕੀਨ ਹੈ ਕਿ ਮੇਰਾ ਇਹ ਲੇਖ ਪੜ੍ਹ  ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਸਵੀਰ ਸਾਫ ਹੋ ਜਾਵੇਗੀ। ਤੁਹਾਨੂੰ ਦੂਰ ਤਕ ਦਿਖੇਗਾ ਤੇ ਤੁਹਾਡੇ ਕੋਲੋਂ ਵਾਇਰਸ ਜਾਂ ਉਸ ਦਾ ਡਰ ਸਦਾ ਲਈ ਦਿਮਾਗ ‘ਚੋਂ ਭੱਜ ਜਾਵੇਗਾ।

ਜੀ ਹਾਂ ਅਸੀਂ ਵਾਇਰਸ ਦੀ ਹੀ ਗੱਲ ਕਰ ਰਹੇ ਹਾਂ। ਸਾਰੇ ਵਾਇਰਸਾਂ ਦੀ ਗਿਣਤੀ ਦੀ, ਪੂਰੀ ਦੁਨੀਆ ‘ਚ ਕਿੰਨੇ ਵਾਇਰਸ ਹਨ, ਸਾਰੇ ਬ੍ਰਹਿਮੰਡ ‘ਚ ਕਿੰਨੇ ਹਨ। ਇਹਨਾਂ ਦੀ ਗਿਣਤੀ ਹੈ, ਹਿੰਦਸੇ 1 ਤੋਂ ਅੱਗੇ 31 ਸਿਫਰਾਂ ਲਗਾ ਦਿੱਤੀਆਂ ਜਾਣ, ਤਾਂ ਅੰਦਾਜ਼ਾ ਲੱਗਦਾ ਹੈ ਕਿ ਲਗਭਗ ਇੰਨੇ ਵਾਇਰਸ ਸਾਡੀ ਧਰਤੀ ‘ਤੇ ਹਨ। ਜੇਕਰ ਅਸੀਂ ਬੈਕਟੀਰੀਆ ਦੀ ਗੱਲ ਕਰੀਏ ਤਾਂ ਬੈਕਟੀਰੀਆ ਦੀ ਜਿਹੜੀ ਗਿਣਤੀ ਹੈ, ਉਹ ਵਾਇਰਸ ਤੋਂ ਵੀ ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਮੈਂ ਹਜ਼ਾਰ ਗੁਣਾ ਜ਼ਿਆਦਾ ਨਹੀਂ ਬੋਲ ਰਿਹਾ, ਹਜ਼ਾਰ ਲੱਖ ਗੁਣਾ ਜ਼ਿਆਦਾ ਹੈ। ਏਨਾ ਜ਼ਿਆਦਾ ਕਿ ਤੁਹਾਡੇ ਦੰਦਾਂ ਵਿਚ ਫਸਿਆ ਹੋਇਆ ਖਾਣੇ ਦਾ ਇਕ ਬਾਰੀਕ ਟੁਕੜਾ ਵੀ ਕੱਢਿਆ ਜਾਵੇ ਤਾਂ ਉਸ ਵਿਚਲੇ ਵਾਇਰਸ ਤੇ ਬੈਕਟੀਰੀਆ ਦੀ ਗਿਣਤੀ ਹੋਵੇਗੀ, ……ਹਿੰਦਸੇ 1 ਦੇ ਅੱਗੇ 11 ਸਿਫਰਾਂ ਲਗਾ ਦਿੱਤੀਆਂ ਜਾਣ। ਹੁਣ ਸਵਾਲ ਹੈ ਕਿ ਇਹ ਗਿਣਤੀ ਕਿੰਨੀ ਹੋਵੋਗੀ। ਇਹ ਗਿਣਤੀ ਲਗਭਗ ਇੰਨੀ ਹੋਵੇਗੀ ਕਿ ਜਿੰਨੀ ਅੱਜ ਤਕ ਇਸ ਦੁਨੀਆ ‘ਚ ਪੈਦਾ ਹੋਏ ਇਨਸਾਨਾਂ ਦੀ ਸੰਖਿਆ ਹੋਵੇਗੀ। ਇੱਥੋ ਤਕ ਤੁਹਾਡੇ ਪੇਟ ‘ਚ ਹੁਣ ਵੀ ਇਕ ਕਿਲੋ ਬੈਕਟੀਰੀਆ ਹਨ। ਪੂਰੇ ਇਕ ਸਾਲ ‘ਚ ਜਿੰਨਾ ਮਲ ਤੁਸੀਂ ਕੱਢਦੇ ਹੋ, ਉਸ ‘ਚੋਂ ਜੇਕਰ ਸਾਰੇ ਬੈਕਟੀਰੀਆ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਉਸ ਦਾ ਭਾਰ ਹੋਵੇਗਾ, ਜਿੰਨਾ ਤੁਹਾਡੇ ਸਰੀਰ ਦਾ ਕੁੱਲ ਭਾਰ ਹੋਵੇਗਾ।