ਪੰਜਾਬ ਦੇ ਇਸ ਵਿਧਾਇਕ ਨੇ ਵਰਕਰ ਨੂੰ ਮਾਰਿਆ ਥੱਪੜ, ਚਾੜ੍ਹਿਆ ਕੁਟਾਪਾ

0
711

ਪਠਾਨਕੋਟ | ਪਠਾਨਕੋਟ ਦੇ ਹਲਕਾ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਨੇ ਵਰਕਰ ਹਰਸ਼ ਨੂੰ ਥੱਪੜ ਮਾਰ ਦਿੱਤਾ ਤੇ ਉਸ ਦਾ ਚੰਗਾ ਕੁਪਾਟਾ ਚਾੜ੍ਹ ਦਿੱਤਾ।

ਜਾਣਕਾਰੀ ਅਨੁਸਾਰ ਉਕਤ ਵਰਕਰ ਨੇ ਸਮਾਗਮ ਦੌਰਾਨ ਵਿਧਾਇਕ ਜੋਗਿੰਦਰਪਾਲ ਨੂੰ ਕਿਹਾ ਕਿ ਤੂੰ ਇਲਾਕੇ ਲਈ ਕੀ ਕੀਤਾ।

ਇਸ ਤੋਂ ਬਾਅਦ ਵਿਧਾਇਕ ਜੋਗਿੰਦਰਪਾਲ ਨੇ ਵਰਕਰ ਹਰਸ਼ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮੌਕੇ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਹੋਰ ਵਰਕਰ ਵੀ ਨੌਜਵਾਨ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ।