ਪੰਜਾਬ ਸਰਕਾਰ ਨੇ ਸੂਬੇ ‘ਚ ਪੈਟਰੋਲ ਤੇ ਡੀਜਲ ‘ਤੇ ਵਧਾਇਆ VAT, ਹੁਣ ਪੈਟਰੋਲ 1 ਰੁਪਏ ਤੇ ਡੀਜ਼ਲ 50 ਪੈਸੇ ਹੋਇਆ ਮਹਿੰਗਾ

0
587

ਚੰਡੀਗੜ੍ਹ. ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਤੇ ਵੈਟ ਨੂੰ ਵਧਾ ਦਿੱਤਾ ਹੈ। ਜਿਸ ਨਾਲ ਹੁਣ ਪੰਜਾਬ ਵਿਚ ਪੈਟਰੋਲ 1 ਰੁਪਏ ਤੇ ਡੀਜ਼ਲ 50 ਪੈਸੇ ਮਹਿੰਗਾ ਹੋ ਗਿਆ ਹੈ। ਇੱਥੇ ਇਹ ਵੀ ਧਿਆਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਵੀ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਲਗਾਤਾਰ ਵਧਾਇਆਂ ਜਾ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰ ਵਲੋਂ ਚੁੱਕੇ ਗਏ ਇਨ੍ਹਾਂ ਕਦਮਾ ਦਾ ਬੌਝ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ। ਲੋਕ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਕਾਰਨ ਆਪਣੀਆਂ ਨੋਕਰਿਆਂ ਗੰਵਾ ਰਹੇ ਹਨ, ਘਰ ਵਿਚ ਰਾਸ਼ਨ ਲਈ ਉਨ੍ਹਾਂ ਕੋਲ ਪੈਸੇ ਦੀ ਕਮੀ ਨਾਲ ਦੋ ਚਾਰ ਹੋ ਰਹੇ ਹਨ।

ਅਜਿਹੇ ਹਾਲਾਤਾਂ ਵਿਚ ਸਰਕਾਰ ਵਲੋਂ ਵੈਟ ਦੀਆਂ ਕੀਮਤਾਂ ਨੂੰ ਵਧਾਉਣ ਨਾਲ ਜਨਤਾ ਉੱਤੇ ਹੋਰ ਮਹਿੰਗਾਈ ਦੀ ਮਾਰ ਪਏਗੀ। ਲੋਕ ਪਹਿਲਾਂ ਹੀ ਸਕੂਲਾਂ ਦੀਆਂ ਫੀਸਾਂ ਅਤੇ ਬਿਜਲੀ ਦੇ ਬਿਲਾਂ ਦੇ ਬੋਝ ਕਾਰਨ ਸਰਕਾਰ ਤੋਂ ਤੰਗ ਹਨ। ਹੁਣ ਪੰਜਾਬ ਸਰਕਾਰ ਦਾ ਇਹ ਫੈਸਲਾ ਜਨਤਾ ਉੱਤੇ ਇਕ ਹੋਰ ਬੋਝ ਪਾ ਦਵੇਗਾ।