ਪਟਿਆਲਾ ਕਾਂਡ ਦੇ ਬਹਾਦਰ ASI ਦੀ ਪੰਜਾਬ ਸਰਕਾਰ ਨੇ ਕੀਤੀ ਤਰੱਕੀ, SI ਬਣਾਇਆ

0
561

ਪਟਿਆਲਾ ਕਾਂਡ ‘ਚ ਨਿਹੰਗ ਸਿੰਘ ਨਾਲ ਇਕ-ਦੋ ਹੁੰਦਿਆਂ ਕੱਟਿਆ ਗਿਆ ਸੀ ਹੱਥ

ਚੰਡੀਗੜ੍ਹ . ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਸਬਜੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਨਿਹੰਗ ਸਿੰਘਾਂ ਵਲੋਂ ਕੀਤੇ ਹਮਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏਐਸਆਈ ਹਰਜੀਤ ਸਿੰਘ ਨੂੰ ਉਸ ਦੀ ਬਹਾਦਰੀ ਲਈ ਸਬ ਇੰਸਪੈਕਟਕ ਦੇ ਅਹੁਦੇ ਤੇ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਇਸ ਘਟਨਾ ਵਿਚ ਸ਼ਾਮਲ ਹੋਏ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਜ਼ ਕਮਾਂਡੇਸ਼ਨ ਡਿਸਕ ਨਾਲ ਸਨਮਾਨਿਆ ਗਿਆ ਹੈ।