ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਕੋਰੋਨਾ ਦੇ ਨਾਂ ‘ਤੇ ਮੇਰਾ ਪਿਓ ਮਾਰ ਦਿੱਤਾ, ਰੱਬ ਕਰੇ ਇਨ੍ਹਾਂ ਨਾਲ ਵੀ ਇਹੋ ਹੋਵੇ; ਵੇਖੋ ਵਾਇਰਲ ਵੀਡੀਓ

0
3599

ਹੁਸ਼ਿਆਰੁਪਰ | ਚੱਬੇਵਾਲ ਦੇ ਰਹਿਣ ਵਾਲੇ ਡਾ. ਕੁਲਵੰਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਜਲੰਧਰ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਉੱਤੇ ਇਲਜਾਮ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਿਓ ਨੂੰ ਕੋਰੋਨਾ ਨਹੀਂ ਸੀ ਪਰ ਫਿਰ ਵੀ ਕੋਰੋਨਾ ਦੇ ਨਾਂ ਉੱਤੇ ਉਨ੍ਹਾਂ ਦੇ ਪਿਓ ਨੂੰ ਮਾਰ ਦਿੱਤਾ ਗਿਆ।

ਵੇਖੋ ਵੀਡੀਓ

ਕੁਲਵੰਤ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੂੰ ਆਨਲਾਇਨ ਸ਼ਿਕਾਇਤ ਭੇਜੀ ਹੈ। ਇਸ ਤੋਂ ਬਾਅਦ ਏਡੀਸੀ ਨੂੰ ਲਿਖਤੀ ਸ਼ਿਕਾਇਤ ਹਸਪਤਾਲ ਦੇ ਖਿਲਾਫ ਕੀਤੀ ਗਈ ਹੈ।

ਪੰਜਾਬੀ ਬੁਲੇਟਿਨ ਨਾਲ ਗੱਲਬਾਤ ਕਰਦਿਆਂ ਐਨਐਚਐਸ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ। ਕੁਲਵੰਤ ਸਿੰਘ ਦੇ ਪਿਓ ਦੀ ਮੌਤ ਉੱਤੇ ਉਨ੍ਹਾਂ ਨੂੰ ਵੀ ਹਮਦਰਦੀ ਹੈ ਪਰ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚ ਏਜੰਸੀਆਂ ਉਨ੍ਹਾਂ ਨੂੰ ਜੋ ਕੁਝ ਪੁੱਛਣਗੀਆਂ ਉਸ ਨੂੰ ਹੀ ਕੁਝ ਦੱਸਿਆ ਜਾਵੇਗਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)