ਡਾਕਟਰ ਨੇ ਆਪ੍ਰੇਸ਼ਨ ਥਿਏਟਰ ‘ਚ ਕਰਵਾਇਆ ਪ੍ਰੀ ਵੈਡਿੰਗ ਫੋਟੋਸ਼ੂਟ, ਵੀਡੀਓ ਵਾਇਰਲ ਹੋਣ ਪਿੱਛੋਂ ਸਸਪੈਂਡ

0
469

ਕਰਨਾਟਕਾ, 11 ਫਰਵਰੀ| ਪ੍ਰੀ-ਵੈਡਿੰਗ ਸ਼ੂਟ ਦਾ ਇਨ੍ਹੀਂ ਦਿਨੀਂ ਸਾਰੇ ਪਾਸੇ ਕਰੇਜ਼ ਹੈ। ਜੋੜੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਪ੍ਰੀ ਵੈਡਿੰਗ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ, ਕਰਨਾਟਕ ਦੇ ਇੱਕ ਡਾਕਟਰ ਲਈ ਪ੍ਰੀ ਵੈਡਿੰਗ ਫੋਟੋਸ਼ੂਟ ਉਦੋਂ ਗਲ਼ੇ ਦੀ ਹੱਡੀ ਬਣ ਗਿਆ, ਜਦੋਂ ਉਸਨੇ ਆਪਣੀ ਮੰਗੇਤਰ ਨਾਲ ਭਰਮਸਾਗਰ, ਚਿਤਰਦੁਰਗਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਵਿੱਚ ਪ੍ਰੀ-ਵੈਡਿੰਗ ਸ਼ੂਟ ਕੀਤਾ।

ਡਾਕਟਰ ਅਭਿਸ਼ੇਕ ਨੂੰ ਰਾਜ ਸਰਕਾਰ ਨੇ ਵਿਆਹ ਤੋਂ ਪਹਿਲਾਂ ਦੀ ਸ਼ੂਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਣ ਤੋਂ ਬਾਅਦ ਬਰਖਾਸਤ ਕਰ ਦਿੱਤਾ। ਵਾਇਰਲ ਵੀਡੀਓ ‘ਚ ਅਭਿਸ਼ੇਕ ਨੂੰ ਅਜਿਹਾ ਕੰਮ ਕਰਦੇ ਦੇਖਿਆ ਜਾ ਸਕਦਾ ਹੈ, ਜਿਵੇਂ ਉਹ ਕਿਸੇ ਮਰੀਜ਼ ਦੀ ਸਰਜਰੀ ਕਰ ਰਿਹਾ ਹੋਵੇ, ਜਦਕਿ ਉਸ ਦੀ ਮੰਗੇਤਰ ਉਸ ਦੀ ਹੈਲਪ ਕਰਦੀ ਦਿਖਾਈ ਦੇ ਰਹੀ ਹੈ। ਬੈਕਗ੍ਰਾਉਂਡ ਵਿੱਚ ਇੱਕ ਰੋਸ਼ਨੀ ਸੈਟਅਪ ਦੇ ਨਾਲ, ਜੋੜੇ ਨੇ ਅਸਲ ਮੈਡੀਕਲ ਉਪਕਰਣਾਂ ਨਾਲ ਨਕਲੀ ਸਰਜਰੀ ਕਰਨ ਦਾ ਦਿਖਾਵਾ ਕੀਤਾ।

ਵੀਡੀਓ ਬੈਕਗ੍ਰਾਉਂਡ ‘ਚ ਕੈਮਰਾਪਰਸਨ ਅਤੇ ਹੋਰਾਂ ਦੁਆਰਾ ਹੱਸਣ ਦੀਆਂ ਆ ਰਹੀਆਂ ਸਨ ਆਵਾਜ਼ਾਂ

ਜਦੋਂ ਜੋੜਾ ਪ੍ਰੀ ਵੈਡਿੰਗ ਫੋਟੋਸ਼ੂਟ ਕਰਵਾ ਰਿਹਾ ਸੀ ਤਾਂ ਉੇਨ੍ਹਾਂ ਦੇ ਕੈਮਰਾਮੈਨ ਤੇ ਹੋਰ ਲੋਕਾਂ ਦੀਆਂ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ  ਯੂਜ਼ਰਜ਼ ਨੇ ਜੋੜੇ ਦੀ ਜੰਮ ਕੇ ਟਰੋਲਿੰਗ ਕੀਤੀ। ਇੱਕ ਯੂਜ਼ਰ ਨੇ ਲਿਖਿਆ, “ਆਪਣੇ ਨੇਕ ਪੇਸ਼ੇ ਪ੍ਰਤੀ ਕੁਝ ਨੈਤਿਕਤਾ ਅਤੇ ਸਤਿਕਾਰ ਤਾਂ ਰੱਖੋ।” ਇੱਕ ਹੋਰ ਯੂਜ਼ਰਜ਼ ਨੇ ਟਿੱਪਣੀ ਕੀਤੀ, “ਇਹ ਖੇਡ ਦਾ ਮੈਦਾਨ ਨਹੀਂ ਹੈ “OT” ਇੱਕ ਪਵਿੱਤਰ ਸਥਾਨ ਹੋਣਾ ਚਾਹੀਦਾ ਹੈ, ਜਿੱਥੇ ਮਹਾਨ ਡਾਕਟਰਾਂ ਦੁਆਰਾ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਵਾਪਸ ਲਿਆਂਦਾ ਜਾਂਦਾ ਹੈ।”

ਇਕ ਹੋਰ ਯੂਜ਼ਰਜ਼ ਨੇ ਲਿਖਿਆ, “ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਮੂਰਖ ਦਿਮਾਗ ਨਾਲ ਇਹ ਪ੍ਰੀਖਿਆ ਪਾਸ ਕਿਵੇਂ ਕੀਤੀ”

ਸੋਸ਼ਲ ਮੀਡੀਆ ‘ਤੇ ਆਲੋਚਨਾ ਦੇ ਵਿਚਕਾਰ, ਕਰਨਾਟਕ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਇੱਕ ਬਿਆਨ ਜਾਰੀ ਕਰਕੇ ਡਾਕਟਰ ਅਭਿਸ਼ੇਕ ਨੂੰ ਮੁਅੱਤਲ ਕਰਨ ਦਾ ਨਿਰਦੇਸ਼ ਦਿੱਤਾ ਹੈ।