ਨਵਾਂਸ਼ਹਿਰ | ਇਥੇ ਡਾਕਖਾਨੇ ਤੋਂ ਕੋਰੀਅਰ ਰਾਹੀਂ ਇਟਲੀ ਅਤੇ ਕੈਨੇਡਾ ਅਫੀਮ ਪਹੁੰਚਾਉਣ ਦੇ ਮਾਮਲੇ ‘ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਮਜ਼ਦ ਵਿਅਕਤੀਆਂ ਵਿਚੋਂ ਨਵਾਂਸ਼ਹਿਰ ਹੈੱਡ ਪੋਸਟ ਆਫਿਸ ਦੇ ਪੋਸਟਮੈਨ ਅਤੇ ਲਧਾਣਾ ਉੱਚਾ ਨਿਵਾਸੀ ਬਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ASI ਸਤਨਾਮ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਭੁਪਿੰਦਰ ਸਿੰਘ ਨਵਾਂਸ਼ਹਿਰ ਦੇ ਡਾਕਘਰ ਵਿਚ ਤਾਇਨਾਤ ਕਰਮਚਾਰੀ ਬਰਜਿੰਦਰ ਸਿੰਘ ਦੇ ਨਾਲ ਮਿਲ ਕੇ ਕੰਮ ਕਰਦਾ ਸੀ। ਦੱਸ ਦਈਏ ਕਿ ਇਕ ਪੈਕੇਟ ਇਟਲੀ ਤੇ ਦੂਜਾ ਕੈਨੇਡਾ ਪਹੁੰਚਾਉਣਾ ਸੀ। ਮੁਲਜ਼ਮ ਨੇ ਪੋਸਟਮੈਨ ਨੂੰ 60 ਹਜ਼ਾਰ ਰੁਪਏ ਦਿੱਤੇ ਸਨ ਤਾਂ ਜੋ ਕੋਰੀਅਰ ਕਰਨ ਸਮੇਂ ਕੋਈ ਦਿੱਕਤ ਨਾ ਆਵੇ। ਆਰੋਪੀ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।




































