ਗੁਜਰਾਤ | ਸੂਰਤ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਆਪਣੇ ਬੇਟੇ ਦੇ ਵਿਆਹ ਦੀ ਖਰੀਦਦਾਰੀ ਕਰਨ ਗਏ ਇਕ ਜੋੜੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਕਰ ਚਾਲਕ ਪਤੀ-ਪਤਨੀ ਨੂੰ ਕਰੀਬ 60 ਫੁੱਟ ਤੱਕ ਖਿੱਚ ਕੇ ਲੈ ਗਿਆ। ਟੈਂਕਰ ਦੀ ਟੱਕਰ ਕਾਰਨ ਬਾਈਕ ਸਵਾਰ ਜੋੜਾ ਹੇਠਾਂ ਡਿੱਗ ਗਿਆ।
ਗੁੱਸੇ ਵਿਚ ਆਏ ਲੋਕਾਂ ਨੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਓਲਪਾੜ ਤਹਿਸੀਲ ਦੇ ਪਿੰਡ ਜੋਥਨ ਸਥਿਤ ਹਲਪਤੀਵਾਸਾ ਵਾਸੀ ਸੁਰੇਸ਼ ਕਾਨੂ ਰਾਠੌੜ (50 ਸਾਲ) ਅਤੇ ਪਤਨੀ ਗੌਰੀ ਸੁਰੇਸ਼ ਰਾਠੌੜ (45 ਸਾਲ) ਬਾਈਕ ‘ਤੇ ਆਪਣੇ ਪੁੱਤਰ ਦੇ ਵਿਆਹ ਲਈ ਖਰੀਦਦਾਰੀ ਕਰਨ ਲਈ ਬਾਜ਼ਾਰ ਗਏ ਸਨ ਪਰ ਵਿਆਹ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ।