ਸਟੂਡੈਂਟ ਵੀਜ਼ੇ ‘ਤੇ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

0
3191

ਆਸਟ੍ਰੇਲੀਆ | ਇਕ ਪੰਜਾਬੀ ਨੌਜਵਾਨ ਨਾਲ ਭਿਆਨਕ ਹਾਦਸਾ ਵਾਪਰਣ ਦੀ ਆਸਟ੍ਰੇਲੀਆ ਤੋਂ ਖਬਰ ਆਈ ਹੈ, ਜਿਸ ਵਿਚ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਥੋਂ ਦੇ ਕੈਨਬਰਾ ਨੇੜੇ ਇਕ ਹਾਦਸਾ ਵਾਪਰਿਆ ਜਿਸ ਵਿਚ ਭਾਰਤੀ ਮੂਲ ਦੇ ਕੁਨਾਲ ਚੋਪੜਾ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਫ਼ਿਰੋਜ਼ਪੁਰ ਦਾ ਸੀ। ਕੁਨਾਲ ਦੀ ਉਮਰ ਮਹਿਜ਼ 21 ਸਾਲ ਸੀ ਜੋ ਪਿਛਲੇ ਸਾਲ ਸਟੂਡੈਂਟ ਵੀਜ਼ੇ ਉੱਤੇ ਆਸਟ੍ਰੇਲੀਆ ਆਇਆ ਸੀ। ਇਹ ਹਾਦਸਾ ਸਵੇਰੇ ਵਾਪਰਿਆ।

ਇਸ ਦੌਰਾਨ ਵਿਦਿਆਰਥੀ ਕੰਮ ਤੋਂ ਵਾਪਸ ਆ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਨਾਲ ਆਪਣੀ ਗੱਡੀ ਵਿਚ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਕੁਨਾਲ ਦੀ ਮੌਤ ਹੋ ਗਈ।