ਅਰਮੀਨੀਆ ‘ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌ.ਤ, ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਅਜੇ ਕੁਮਾਰ

0
1290

ਹੁਸ਼ਿਆਰਪੁਰ, 19 ਦਸੰਬਰ | ਵਿਦੇਸ਼ ਤੋਂ ਇਕ ਹੋਰ ਮੰਦਭਾਗੀ ਖਬਰ ਆਈ ਹੈ। ਹੁਸ਼ਿਆਰਪੁਰ ਦੇ ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਦੇ 23 ਸਾਲ ਦੇ ਨੌਜਵਾਨ ਅਜੇ ਕੁਮਾਰ ਦੀ ਅਰਮੀਨੀਆ ‘ਚ ਮੌਤ ਹੋ ਗਈ। 4 ਮਹੀਨੇ ਪਹਿਲਾਂ ਨੌਜਵਾਨ ਵਿਦੇਸ਼ ਗਿਆ ਸੀ, ਉਸ ਦੀ ਬੀਮਾਰੀ ਕਾਰਨ ਮੌਤ ਹੋ ਗਈ। ਇਸ ਖਬਰ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

ਮ੍ਰਿਤਕ ਅਜੇ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਅਜੇ ਹੀ ਉਸਦਾ ਇਕੋ-ਇਕ ਸਹਾਰਾ ਸੀ। ਉਸਨੂੰ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ। ਕੁਝ ਦਿਨ ਪਹਿਲਾਂ ਜਦੋਂ ਮੈਂ ਅਜੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਬੁਖਾਰ ਹੈ। ਦਿਨੋਂ-ਦਿਨ ਉਸ ਦੀ ਸਿਹਤ ਵਿਗੜਦੀ ਗਈ ਅਤੇ ਦੇਰ ਰਾਤ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਮੇਰੇ ਲੜਕੇ ਅਜੇ ਦੀ ਮੌਤ ਹੋ ਗਈ ਹੈ।

ਸੁਰਜੀਤ ਨੇ ਕਿਹਾ ਕਿ ਮੈਂ ਬਹੁਤ ਗਰੀਬ ਹਾਂ ਅਤੇ ਅਜੇ ਮੇਰੇ ਘਰ ਦਾ ਇਕਲੌਤਾ ਕਮਾਉਣ ਵਾਲਾ ਸੀ। ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦਾ ਮੂੰਹ ਆਖਰੀ ਵਾਰ ਦੇਖ ਸਕਣ।