ਦੋਸਤ ਨਾਲ ਸੈਰ ਕਰ ਰਹੇ ਸਾਈਕਲ ਏਜੰਸੀ ਦੇ ਮਾਲਕ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ, ਮੌਤ

0
581

ਫਾਜ਼ਿਲਕਾ, 2 ਅਕਤੂਬਰ | ਅੱਜ ਤੜਕੇ 5.30 ਵਜੇ ਦੇ ਕਰੀਬ ਪੈਦਲ ਜਾ ਰਹੇ 2 ਵਿਅਕਤੀਆਂ ਨੂੰ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਪੈਦਲ ਜਾ ਰਹੇ ਲੋਕ 20 ਤੋਂ 25 ਫੁੱਟ ਦੂਰ ਜਾ ਡਿੱਗੇ । ਪਿੱਛੇ-ਪਿੱਛੇ ਆਏ ਪਰਿਵਾਰਕ ਮੈਂਬਰਾਂ ਨੇ ਮੋਬਾਈਲ ਟਾਰਚ ਚਾਲੂ ਕਰ ਕੇ ਜ਼ਖ਼ਮੀਆਂ ਦੀ ਭਾਲ ਕੀਤੀ, ਜਿਨ੍ਹਾਂ ‘ਚੋਂ ਇਕ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ, ਜਦਕਿ ਦੂਜੇ ਦੀ ਮੌਤ ਹੋ ਗਈ।

ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਚਾਚਾ ਕੰਵਲਜੀਤ ਸਿੰਘ ਪੰਨੀਵਾਲਾ ਵਿਖੇ ਸਾਈਕਲ ਦੀ ਏਜੰਸੀ ਚਲਾਉਂਦਾ ਹੈ। ਅੱਜ ਸਵੇਰੇ ਉਹ ਆਪਣੇ ਦੋਸਤ ਸੁਰਿੰਦਰ ਕੁਮਾਰ ਨਾਲ ਸੈਰ ਕਰਨ ਲਈ ਨਿਕਲਿਆ ਸੀ। ਉਹ ਅਰਨੀਵਾਲਾ ਨੇੜੇ ਪੈਦਲ ਜਾ ਰਿਹਾ ਸੀ ਕਿ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਪੈਦਲ ਜਾ ਰਹੇ ਵਿਅਕਤੀ ਕਰੀਬ 20 ਤੋਂ 25 ਫੁੱਟ ਤੱਕ ਦੂਰ ਝਾੜੀਆਂ ‘ਚ ਜਾ ਡਿੱਗੇ, ਜਿਸ ਕਾਰਨ ਉਸ ਨੇ ਮੌਕੇ ‘ਤੇ ਜਾ ਕੇ ਮੋਬਾਈਲ ਟਾਰਚ ਚਾਲੂ ਕੀਤੀ ਤੇ ਜ਼ਖਮੀਆਂ ਦੀ ਤਲਾਸ਼ ਕੀਤੀ ਤੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਚਾਚੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਜ਼ਖਮੀ ਦਾ ਇਲਾਜ ਕੀਤਾ ਜਾ ਰਿਹਾ ਹੈ।

ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ, ਜਿੱਥੇ ਕਾਰ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਥਾਣਾ ਅਰਨੀਵਾਲਾ ਦੇ ਐਸਐਚਓ ਲੇਖ ਰਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)