25 ਦਿਨ ਪਹਿਲਾਂ ਇੰਗਲੈਂਡ ਗਏ 4 ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੇ ਹਲਾਤਾਂ ‘ਚ ਮੌਤ

0
2667

ਤਰਨਤਾਰਨ (ਬਲਜੀਤ ਸਿੰਘ) | ਪੰਡੋਰੀ ਰੋਮਾਣਾ ਨੇ 20 ਸਾਲਾਂ ਪੰਜਾਬੀ ਨੌਜਵਾਨ ਪ੍ਰਭਨੂਰ ਸਿੰਘ ਦੀ ਇੰਗਲੈਂਡ ਵਿਚ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਨੂੰ ਇੰਗਲੈਂਡ ਗਏ 25 ਦਿਨ ਹੀ ਹੋਏ ਸਨ।

ਮ੍ਰਿਤਕ ਪ੍ਰਭਨੂਰ ਦੇ ਪਿਤਾ ਅਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਹੋਣਹਾਰ ਲੜਕਾ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ ਜਾਣ ਦੀ ਜਿੱਦ ਕਰਨ ਲੱਗਾ। ਉਨ੍ਹਾਂ ਆਪਣੀ ਡੇਢ ਏਕੜ ਜ਼ਮੀਨ ਵੇਚਕੇ ਉਸ ਨੂੰ ਕਰੀਬ 25 ਦਿਨ ਪਹਿਲਾਂ ਇੰਗਲੈਂਡ ਭੇਜਿਆ ਸੀ ਜਿਥੇ ਉਸਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ।

ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਹ ਚਾਰ ਭੈਣਾਂ ਹਨ ਅਤੇ ਉਨ੍ਹਾਂ ਦਾ ਇਹ ਛੋਟਾ ਭਰਾ ਸੀ ਜੋ ਪੜ੍ਹਾਈ ਵਿੱਚ ਹੋਣਹਾਰ ਹੋਣ ਕਰਕੇ ਉਸਨੂੰ ਇੰਗਲੈਂਡ ਭੇਜ ਦਿੱਤਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਨੌਕਰੀ ਮਿਲ ਗਈ ਸੀ। ਉਸ ਦੇ ਨਾਲ ਰਹਿਣ ਵਾਲੇ ਉਸ ਨਾਲ ਝਗੜਾ ਕਰਦੇ ਸਨ। ਸਾਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ ਉਸ ਨੂੰ ਮਾਰ ਦਿੱਤਾ ਹੈ।

ਪਰਿਵਾਰ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਲੜਕੇ ਦੀ ਦੇਹ ਵਾਪਸ ਮੰਗਵਾ ਕੇ ਦਿੱਤੀ ਜਾਵੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)