ਪੁਲਸ ਜਾਂਚ ‘ਚ ਖੁਲਾਸਾ, ਪੁਰਾਣਾ ਗੰਨਮੈਨ ਦੇ ਰਿਹੈ ਸ਼ਹਿਨਾਜ ਗਿੱਲ ਦੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ

0
820

ਤਰਨਤਾਰਨ| ਸੈਲਿਬਰੀਟੀ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਸੋਖੀ ਗਿੱਲ ਨੂੰ ਇਕ ਵਾਰ ਫਿਰ ਤੋਂ ਇਕ ਅਣਪਛਾਤੇ ਮੋਬਾਈਲ ਨੰਬਰ ਤੋਂ ਫੋਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਜਾਂਚ ਚ ਇਹ ਪਤਾ ਲੱਗਾ ਹੈ ਕਿ ਸ਼ਹਿਨਾਜ ਗਿੱਲ ਦੇ ਪਿਤਾ ਨੂੰ ਫੋਨ ‘ਤੇ ਧਮਕੀ ਦੇਣ ਵਾਲਾ ਪੁਰਾਣਾ ਗੰਨਮੈਨ ਸੀ। ਦੱਸ ਦੇਈਏ ਕਿ ਸੰਤੋਖ ਗਿੱਲ ਨੂੰ ਫੋਨ ਕਰਨ ਵਾਲੇ ਮੁਲਜ਼ਮ ਨੇ ਦੀਵਾਲੀ ਤੋਂ ਪਹਿਲਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਜੰਡਿਆਲਾ ਗੁਰੂ ਇਲਾਕੇ ‘ਚ ਸੁੱਖ ‘ਤੇ 2 ਬਾਈਕ ਸਵਾਰ ਨੌਜਵਾਨਾਂ ਨੇ ਉਸ ਦੀ ਕਾਰ ‘ਤੇ ਗੋਲੀਆਂ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਸੰਤੋਖ ਸਿੰਘ ਸੋਖੀ ਗਿੱਲ ਨੇ ਦੱਸਿਆ ਸੀ ਕਿ ਉਨ੍ਹਾਂ ਵਲੋਂ ਹਿੰਦੂ ਜਥੇਬੰਦੀਆਂ ਵਿਚ ਸ਼ਮੂਲਿਅਤ ਕਰਨ ਕਾਰਨ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਵਲੋਂ ਅੱਜ ਐੱਸ .ਐੱਸ. ਪੀ. ਦਿਹਾਤੀ ਨੂੰ ਇਕ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ। ਧਮਕੀ ਦੇਣ ਵਾਲੇ ਨੌਜਵਾਨ ਨੇ ਦੀਵਾਲੀ ਤੋਂ ਪਹਿਲਾਂ ਮਾਰਨ ਦੀ ਧਮਕੀ ਦਿੱਤੀ ਹੈ।  ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਬਹੁਤ ਜਲਦ ਪੰਜਾਬ ਛੱਡਣ ਨੂੰ ਮਜ਼ਬੂਰ ਹੋਣਗੇ।