ਨਵੀਂ ਦਿੱਲੀ . ਦੇਸ਼ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦੇ ਨਾਲ ਹੁਣ ਮੌਤ ਦੇ ਅੰਕੜੇ ਵੀ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ। ਦੇਸ਼ ‘ਚ ਪੀੜਤਾਂ ਦੀ ਸੰਖਿਆਂ ਹੁਣ 14 ਲੱਖ ਦੇ ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ‘ਚ 49, 931 ਮਾਮਲੇ ਸਾਹਮਣੇ ਆਏ।
ਉੱਥੇ ਹੀ 708 ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਦੀ ਸੰਖਿਆਂ ਅਮਰੀਕਾ ਤੇ ਬ੍ਰਾਜ਼ੀਲ ਤੋਂ ਜ਼ਿਆਦਾ ਹੈ। ਅਮਰੀਕਾ ਅਤੇ ਬ੍ਰਾਜ਼ੀਲ ‘ਚ ਪਿਛਲੇ 24 ਘੰਟਿਆਂ ‘ਚ ਕ੍ਰਮਵਾਰ 445 ਅਤੇ 556 ਮੌਤਾਂ ਹੋਈਆਂ ਹਨ। ਹਾਲਾਂਕਿ ਭਾਰਤ ‘ਚ ਮੈਕਸੀਕੋ ਤੋਂ ਘੱਟ ਹੋਈਆਂ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ‘ਚ ਹੁਣ ਤਕ 14 ਲੱਖ, 35 ਹਜ਼ਾਰ, 453 ਲੋਕ ਕੋਰੋਨਾ ਤੋਂ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ ‘ਚ 32,771 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ 9 ਲੱਖ, 17 ਹਜ਼ਾਰ, 568 ਲਕ ਠੀਕ ਹੋ ਚੁੱਕੇ ਹਨ।