ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 60 ਹਜ਼ਾਰ ਤੋਂ ਪਾਰ, 24 ਘੰਟਿਆਂ ‘ਚ 49 ਮੌਤਾਂ

0
437

ਚੰਡੀਗੜ੍ਹ . ਅੱਜ ਪੰਜਾਬ ‘ਚ 1498 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 60013 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 42543 ਮਰੀਜ਼ ਠੀਕ ਹੋ ਚੁੱਕੇ, ਬਾਕੀ 15731 ਮਰੀਜ ਇਲਾਜ਼ ਅਧੀਨ ਹਨ। ਪੀੜਤ 501 ਮਰੀਜ਼ ਆਕਸੀਜਨ ਅਤੇ 80 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 210, ਲੁਧਿਆਣਾ 184, ਪਟਿਆਲਾ ਤੋਂ 184 ਤੇ ਮੋਹਾਲੀ ਤੋਂ 138 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 1739 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 49 ਮੌਤਾਂ ‘ਚ 5 ਅੰਮ੍ਰਿਤਸਰ, 3 ਪਟਿਆਲਾ, 14 ਲੁਧਿਆਣਾ, 4 ਜਲੰਧਰ, 1 ਮੋਗਾ, 1 ਬਠਿੰਡਾ, 6 ਮੋਹਾਲੀ, 1 ਫਰੀਦਕੋਟ, 3 ਫਤਿਹਗੜ੍ਹ ਸਾਹਿਬ, 1 ਫਾਜ਼ਿਲਕਾ, 1 ਫਿਰੋਜ਼ਪੁਰ, 2 ਗੁਰਦਾਸਪੁਰ, 3 ਹੁਸ਼ਿਆਰਪੁਰ, 2 ਰੋਪੜ, 1 ਸੰਗਰੂਰ,  1 ਤਰਨਤਾਰਨ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 39 ਲੱਖ, 71 ਹਜ਼ਾਰ, 670 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 30 ਲੱਖ , 67 ਹਜ਼ਾਰ, 672 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 68878 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 65 ਲੱਖ, 47 ਹਜ਼ਾਰ, 419 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 87 ਲੱਖ, 32 ਹਜ਼ਾਰ, 160 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 8 ਲੱਖ, 74 ਹਜ਼ਾਰ, 424 ਲੋਕਾਂ ਦੀ ਜਾਨ ਜਾ ਚੁੱਕੀ ਹੈ।