ਜਲੰਧਰ/ਚੰਡੀਗੜ੍ਹ/ਅਸਾਮ | ਭਗਵੰਤ ਸਿੰਘ ਬਾਜੇਕੇ ‘ਤੇ NSA ਲੱਗ ਗਈ ਹੈ। ਦੱਸ ਦਈਏ ਕਿ ਉਸਨੂੰ ਅਸਾਮ ਵਿਚ ਪੰਜਾਬ ਪੁਲਿਸ ਲੈ ਗਈ ਹੈ, ਜਿਥੇ ਉਸਨੂੰ ਹਿਰਾਸਤ ਵਿਚ ਰੱਖਿਆ ਹੋਇਆ ਹੈ। ਦੱਸ ਦਈਏ ਕਿ ਬਾਜੇਕੇ ਨੂੰ ਜਲੰਧਰ ਵਿਚੋਂ ਗ੍ਰਿਫਤਾਰ ਕੀਤਾ ਸੀ, ਜੋ ਖੇਤਾਂ ਵਿਚ ਪੁਲਿਸ ਤੋਂ ਬਚਣ ਲਈ ਭੱਜ ਗਿਆ ਸੀ, ਜਿਸਨੂੰ ਘੇਰਾ ਪਾ ਫੜ ਲਿਆ ਸੀ, ਉਹ ਬਚਣ ਲਈ ਫੇਸਬੁੱਕ ‘ਤੇ ਲਾਈਵ ਹੋ ਕੇ ਗਿਆ ਸੀ।
ਬਾਜੇਕੇ ਅੰਮ੍ਰਿਤਪਾਲ ਦਾ ਸਮਰਥੱਕ ਹੈ ਜੋ ਹਰ ਜਗ੍ਹਾ ਨਾਲ ਰਹਿੰਦਾ ਸੀ। ਉਹ ਫੇਸਬੁੱਕ ‘ਤੇ ਪ੍ਰਧਾਨ ਮੰਤਰੀ ਬਾਜੇਕੇ ਨਾਂ ਦੀ ਆਈਡੀ ਚਲਾਉਂਦਾ ਹੈ। ਉਸਨੂੰ ਅਸਾਮ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।