ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਮੌਤ ਦੀ ਖ਼ਬਰ ਨਿਕਲੀ ਅਫਵਾਹ : ਕਿਹਾ – ਮੈਨੂੰ ਕੁਝ ਨਹੀਂ ਹੋਇਆ, ਐਕਸੀਡੈਂਟ ਦੀ ਝੂਠੀ ਖਬਰ ਫੈਲਾਈ ਗਈ

0
3485

ਚੰਡੀਗੜ੍ਹ, 24 ਅਕਤੂਬਰ | ਇੰਟਰਨੈੱਟ ‘ਤੇ ਕੱਲ ਵਾਇਰਲ ਹੋਈ ਗਾਇਕ ਇੰਦਰਜੀਤ ਨਿੱਕੂ ਦੀ ਸੜਕ ਹਾਦਸੇ ‘ਚ ਮੌਤ ਦੀ ਖਬਰ ਅਫਵਾ ਨਿਕਲੀ ਹੈ। ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ ਤੇ ਇਸ ਖਬਰ ਦਾ ਖੰਡਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਚਾਰੋਂ ਪਾਸੇ ਖਬਰ ਆ ਰਹੀ ਹੈ ਕਿ ਮੇਰਾ ਹਾਦਸਾ ਹੋ ਗਿਆ ਹੈ ਜਦਕਿ ਮੈਂ ਬਿਲਕੁਲ ਤੰਦਰੁਸਤ ਹਾਂ। ਪਿਆਰ ਕਰਨ ਵਾਲੇ ਲੋਕ ਬਿਲਕੁਲ ਵੀ ਫਿਕਰ ਨਾ ਕਰਨ। ਲੋਕਾਂ ਦੇ ਕਈ ਫੋਨ ਵੀ ਆਏ ਹਨ।

ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇੰਦਰਜੀਤ ਨਿੱਕੂ ਦੀ ਅਗਸਤ 2022 ‘ਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਉਹ ਬਾਬਾ ਬਾਗੇਸ਼ਵਰ ਦੇ ਦਰਬਾਰ ‘ਚ ਨਜ਼ਰ ਆਏ ਸਨ। ਉਹ ਰੋਂਦੇ ਹੋਏ ਬਾਬੇ ਨੂੰ ਆਪਣੀਆਂ ਤਕਲੀਫਾਂ ਸੁਣਾ ਰਹੇ ਸਨ। ਇਸ ਤੋਂ ਬਾਅਦ ਉਹ ਕਾਫੀ ਸਮੇਂ ਸੁਰਖੀਆਂ ‘ਚ ਬਣੇ ਰਹੇ ਅਤੇ ਪੂਰੀ ਫ਼ਿਲਮ ਇੰਡਸਟਰੀ ਦੇ ਸੰਗੀਤ ਜਗਤ ਦੇ ਲੋਕ ਨਿੱਕੂ ਦੇ ਹੱਕ ‘ਚ ਆਏ ਸਨ।

ਕੁਝ ਦਿਨ ਪਹਿਲਾਂ ਵੀ ਉਹ ਧੀਰੇਂਦਰ ਸ਼ਾਸਤਰੀ ਨਾਲ ਦਰਬਾਰ ਸਾਹਿਬ ਨਜ਼ਰ ਆਏ ਸਨ ਤੇ ਧੀਰੇਂਦਰ ਸ਼ਾਸਤਰੀ ਦੀ ਦਸਤਾਰ ਸਜਾਉਣ ਦੀ ਵੀ ਗੱਲ ਸਾਹਮਣੇ ਆਈ ਹੈ।