ਬਲਾਤਕਾਰ ਦੇ ਕੇਸ ‘ਚ ਜ਼ਮਾਨਤ ‘ਤੇ ਬਾਹਰ ਆਏ ਭਾਣਜੇ ਨੇ ਮਾਮੀ ਦਾ ਕੀਤਾ ਕਤਲ, ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ

0
441

ਹਰਿਆਣਾ | ਇਥੋਂ ਦੇ ਪਿੰਡ ਕਿਸ਼ਨਗੜ੍ਹ ਵਿਚ ਭਾਣਜੇ ਵੱਲੋਂ ਆਪਣੀ ਮਾਮੀ ਦਾ ਚਾਕੂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਲਾਸ਼ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮ੍ਰਿਤਕਾ ਦੀ ਪਛਾਣ 38 ਸਾਲਾ ਪ੍ਰਮਿਲਾ ਵਜੋਂ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਵਿਹੜੇ ‘ਚ ਪਈ ਸੀ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਭਾਣਜੇ ਨੇ ਮਾਮੀ ਦਾ ਕਤਲ ਕੀਤਾ ਹੈ ਅਤੇ ਕਤਲ ਤੋਂ ਬਾਅਦ ਫਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਮੁਲਜ਼ਮ ਇਕ ਹਫ਼ਤਾ ਪਹਿਲਾਂ ਆਪਣੇ ਮਾਮੇ ਦੇ ਘਰ ਰਹਿਣ ਆਇਆ ਸੀ। ਕਤਲ ਦੀ ਖ਼ਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਪਿੰਡ ਵਾਸੀ ਵੀ ਇਕੱਠੇ ਹੋ ਗਏ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਪ੍ਰਵੀਨ ਪਿੰਡ ਲਧੌਤ ਦਾ ਰਹਿਣ ਵਾਲਾ ਹੈ। ਜੋ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ। ਇਥੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫ਼ਿਲਹਾਲ ਪੁਲਿਸ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਕਾਰਵਾਈ ਕਰ ਰਹੀ ਹੈ।

ਆਰੋਪੀ ਭਾਣਜੇ ਪ੍ਰਵੀਨ ‘ਤੇ ਰੇਪ ਅਤੇ ਪੋਸਕੋ ਐਕਟ ਸਮੇਤ ਹੋਰ ਧਾਰਾਵਾਂ ਅਧੀਨ ਮਾਮਲੇ ਦਰਜ ਹਨ। ਉਸ ਕੇਸ ਵਿਚ ਪ੍ਰਵੀਨ ਭਵਾਨੀ ਜੇਲ੍ਹ ਵਿਚ ਬੰਦ ਸੀ, ਜਿਸ ਤੋਂ ਬਾਅਦ ਉਸਦਾ ਮਾਮਾ ਹੀ ਉਸਨੂੰ ਜ਼ਮਨਤ ‘ਤੇ ਲਿਆਇਆ ਸੀ। ਪ੍ਰਵੀਨ ਮਾਮੇ ਘਰ ਵੀ ਰਹਿ ਰਿਹਾ ਸੀ।