ਗੈਂਗਸਟਰਵਾਦ ‘ਤੇ ਫਿਲਮਾਂ ਬਣਾਉਣ ਵਾਲੇ ਪੰਜਾਬੀ ਪ੍ਰੋਡਿਊਸਰ ਦਾ ਕਤਲ

0
1892

ਚੰਡੀਗੜ੍ਹ | ਕੈਨੇਡਾ ਵਿਚ ਪੰਜਾਬੀ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਮਨਬੀਰ ਮਨੀ ਦਾ ਕਤਲ ਹੋਇਆ ਹੈ। ਇਹ ਕਤਲ ਗੁਆਂਢੀ ਨਾਲ ਝਗੜੇ ਮਗਰੋਂ ਹੋਇਆ ਹੈ।  ਦੋ ਗੁਆਂਢੀਆਂ ਦੇ ਝਗੜੇ ਮਗਰੋਂ ਇਲਾਕੇ ’ਚ ਪੁਲਿਸ ਨੂੰ ਬੁਲਾਇਆ ਗਿਆ ਸੀ। ਪੁਲਿਸ ਜਦੋਂ ਪਹੁੰਚੀ ਤਾਂ ਮਨੀ ਜ਼ਖਮੀ ਸੀ ਪਰ ਬਾਅਦ ਵਿਚ ਉਹਨਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਗ੍ਰਿਫਤਾਰ ਕਰ ਲਿਆ ਹੈ। ਉਸਦੀ ਜਨਤਕ ਪਛਾਣ ਨਹੀਂ ਦੱਸੀ ਗਈ। ਪੁਲਿਸ ਨੇ ਇਸ ਮਾਮਲੇ ’ਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਇਸ ਸਬੰਧੀ ਹੋਰ ਸੂਚਨਾ ਮੁਹੱਈਆ ਕਰਵਾਉਣ ਲਈ ਕਿਹਾ ਹੈ।

ਮਨਬੀਰ ਮਨੀ ਪਿਛਲੇ ਕਾਫ਼ੀ ਸਮੇਂ ਤੋਂ ਗੈਂਗ ਹਿੰਸਾ ’ਤੇ ਕੇਂਦਰਿਤ ਫਿਲਮਾਂ ਤਿਆਰ ਕਰ ਰਹੇ ਸਨ। ਸਰੀ ਕ੍ਰਾਈਮ ਪ੍ਰਿਵੈਂਸਨ ਸੁਸਾਇਟੀ ਦੇ ਕੇਰਨ ਰੀਡ ਸਿੱਧੂ ਨੇ ਦੱਸਿਆ ਕਿ ਮਨੀ ਉਨ੍ਹਾਂ ਦੀ ਸੰਸਥਾ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਨੂੰ ਗੈਂਗ ਲਾਈਫ ਬਾਰੇ ਨੌਜਵਾਨਾਂ ਦੇ ਦਿਮਾਗ ’ਚ ਆ ਰਹੇ ਵਿਚਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੂੰ ਗੈਂਗ ਹਿੰਸਾ ਤੇ ਇਨ੍ਹਾਂ ’ਚ ਨੌਜਵਾਨਾਂ ਦੀ ਸ਼ਮੂਲੀਅਤ ਬਾਰੇ ਬਹੁਤ ਜਾਣਕਾਰੀ ਸੀ। ਸਿੱਧੂ ਨੇ ਦੱਸਿਆ ਕਿ ਮਨੀ ਦੱਖਣੀ ਏਸ਼ੀਆ ’ਚ ਗੈਂਗ ਹਿੰਸਾ ’ਚ ਵਧਦੇ ਨੌਜਵਾਨਾਂ ਦੇ ਰੁਝਾਨ ਤੋਂ ਕਾਫ਼ੀ ਚਿੰਤਤ ਸਨ।