ਮਾਂ ਨੇ 6 ਮਹੀਨੇ ਦੇ ਬੱਚੇ ਨੂੰ ਮਾਰ ਕੇ ਆਪਣੀ ਨਾੜ੍ਹ ਵੱਢੀ, ਬੱਚੇ ਦੀ ਗ੍ਰੋਥ ਨਾ ਹੋਣ ਤੋਂ ਸੀ ਪ੍ਰੇਸ਼ਾਨ

0
1785

ਜਲੰਧਰ | ਸ਼ਾਹਕੋਟ ਇਲਾਕੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਂ ਨੇ ਆਪਣੇ 6 ਮਹੀਨੇ ਦੇ ਮਾਸੂਮ ਬੱਚੇ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ ਬਾਅਦ ਆਪਣੀ ਨਾੜ੍ਹ ਕੱਟ ਕੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ।

ਬੱਚੇ ਦੇ ਪਿਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਚਾਰ ਸਾਲ ਬਾਅਦ ਦੁਬਈ ਤੋਂ ਪਰਤਿਆ ਸੀ। ਪਤਨੀ ਦਾ ਕਹਿਣਾ ਸੀ ਕਿ ਬੱਚੇ ਦੀ ਗ੍ਰੋਥ ਨਹੀਂ ਹੋ ਰਹੀ। ਉਸ ਨੂੰ ਜਦੋਂ ਅਸੀਂ ਡਾਕਟਰ ਨੂੰ ਵਿਖਾਇਆ ਤਾਂ ਡਾਕਟਰ ਨੇ ਸੱਭ ਠੀਕ ਦੱਸਿਆ।

ਵੀਰਵਾਰ ਨੂੰ ਮੈਂ ਬਾਹਰ ਗਿਆ ਸੀ ਅਤੇ ਹੋਰ ਕੋਈ ਵੀ ਘਰ ਨਹੀਂ ਸੀ। ਪਤਨੀ ਨਵਪ੍ਰੀਤ ਕੌਰ ਨੇ ਬੱਚੇ ਦਾ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਅਤੇ ਆਪਣੀ ਨਾੜ੍ਹ ਵੀ ਵੱਢ ਲਈ।

ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਨਵਪ੍ਰੀਤ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।