ਬੀਮਾ ਕੰਪਨੀ ਤੋਂ ਪੈਸੇ ਲੈਣ ਲਈ ਮਾਂ ਨੇ ਹੀ ਦਿੱਤਾ 2 ਮਾਸੂਮ ਬੱਚੀਆਂ ਨੂੰ ਜ਼ਹਿਰ, ਇਕ ਦੀ ਮੌਤ

0
2447

ਫਿਲੌਰ | ਐਤਵਾਰ ਵਾਰਡ-10 ‘ਚ 2 ਮਾਸੂਮ ਬੱਚੀਆਂ ਵੱਲੋਂ ਸਲਫਾਸ ਖਾਣ ਦੇ ਮਾਮਲੇ ‘ਚ ਪੁਲਿਸ ਨੇ ਮਾਂ ਅਤੇ ਉਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਾਂ ਫਰਾਰ ਹੈ।

ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਦੋਵਾਂ ਬੱਚੀਆਂ ਆਯਤ (4) ਅਤੇ ਅਲੀਸ਼ਾ (6) ਨੂੰ ਉਨ੍ਹਾਂ ਦੀ ਮਾਂ ਹਿਨਾ ਨੇ ਹੀ ਪਤੀ ਦੀ ਮੌਤ ਤੋਂ ਬਾਅਦ ਬੀਮਾ ਕੰਪਨੀ ਤੋਂ ਪੈਸੇ ਲੈਣ ਲਈ ਜ਼ਹਿਰ ਦਿੱਤਾ ਸੀ। ਹਿਨਾ ਦੇ ਪਤੀ ਦੀ ਮੌਤ 3 ਹਫਤੇ ਪਹਿਲਾਂ ਹੀ ਹੋਈ ਸੀ।

ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਨੇ ਫੈਸਲਾ ਕੀਤਾ ਸੀ ਕਿ ਪਿਤਾ ਦੀ ਇੰਸ਼ੋਰੈਂਸ ਅਤੇ ਐੱਫਡੀਆਰ ਦੇ ਪੈਸੇ ਬੱਚੀਆਂ ਦੇ ਨਾਂ ‘ਤੇ ਜਮ੍ਹਾ ਕਰਵਾਏ ਜਾਣਗੇ। ਪਰਿਵਾਰ ਨੇ ਆਰੋਪ ਲਾਇਆ ਕਿ ਬੱਚੀਆਂ ਨੂੰ ਉਨ੍ਹਾਂ ਦੀ ਮਾਂ ਹਿਨਾ ਨੇ ਜ਼ਹਿਰ ਦਿੱਤਾ ਹੈ।

ਅਲੀਸ਼ਾ ਦਾ ਡੀਐੱਮਸੀ ਲੁਧਿਆਣਾ ‘ਚ ਇਲਾਜ ਚੱਲ ਰਿਹਾ ਹੈ। ਬੱਚੀਆਂ ਦੇ ਦਾਦਾ ਗਿਆਨ ਚੰਦ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਘਰੋਂ ਬਾਹਰ ਗਏ ਹੋਏ ਸਨ, ਵਾਪਸ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਨੂੰਹ ਨੇ ਦੋਵਾਂ ਬੱਚੀਆਂ ਨੂੰ ਜ਼ਹਿਰ ਦੇ ਦਿੱਤਾ ਹੈ।

ਅਲੀਸ਼ਾ ਨੇ ਜਦੋਂ ਮਨ੍ਹਾ ਕੀਤਾ ਤਾਂ ਮਾਂ ਨੇ ਕਿਹਾ- ਦਵਾਈ ਹੈ ਖਾ ਲਓ

ਦੋਵਾਂ ਬੱਚੀਆਂ ਦੀ ਹਾਲਤ ਵਿਗੜਣ ‘ਤੇ ਹਸਪਤਾਲ ਲਿਜਾਂਦੇ ਸਮੇਂ ਆਯਤ ਨੇ ਦਮ ਤੋੜ ਦਿੱਤਾ। ਅਲੀਸ਼ਾ ਨੇ ਦੱਸਿਆ ਕਿ ਦੋਵਾਂ ਭੈਣਾਂ ਨੇ ਜ਼ਹਿਰ ਖਾਧਾ ਨਹੀਂ ਬਲਕਿ ਪਹਿਲਾਂ ਮਾਂ ਨੇ ਛੋਟੀ ਭੈਣ ਨੂੰ ਜ਼ਹਿਰ ਦੀਆਂ ਗੋਲੀਆਂ ਖਿਲਾਈਆਂ, ਫਿਰ ਉਸ ਨੂੰ ਖਾਣ ਲਈ ਕਿਹਾ। ਅਲੀਸ਼ਾ ਨੇ ਜਦੋਂ ਮਨ੍ਹਾ ਕੀਤਾ ਤਾਂ ਮਾਂ ਨੇ ਦਵਾਈ ਕਹਿ ਕੇ ਉਸ ਨੂੰ ਵੀ ਜ਼ਬਰਦਸਤੀ ਜ਼ਹਿਰ ਦੇ ਦਿੱਤਾ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)