ਆਨਲਾਈਨ ਗੇਮ ਖੇਡਣ ਲਈ ਚੁੱਕਿਆ ਕਰਜ਼ਾ ਬਣਿਆ ਕਾਲ : ਦੋ ਬੱਚਿਆਂ ਨੂੰ ਮਾਰ ਕੇ ਆਪ ਵੀ ਜ਼ਿੰਦਗੀ ਕੀਤੀ ਖਤਮ

0
118

ਹੈਦਰਾਬਾਦ| ਤੇਲੰਗਾਨਾ ਦੇ ਯਾਦਾਦਰੀ ਭੌਂਗੀਰ ਜ਼ਿਲ੍ਹੇ ਵਿੱਚ ਇੱਕ 28 ਸਾਲਾ ਔਰਤ ਨੇ ਮੰਗਲਵਾਰ ਨੂੰ ਆਪਣੇ ਦੋ ਬੱਚਿਆਂ ਸਮੇਤ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ। ਔਰਤ ਦੀ ਪਛਾਣ ਰਾਜੇਸ਼ਵਰੀ (27) ਵਜੋਂ ਹੋਈ ਹੈ, ਆਨਲਾਈਨ ਗੇਮਾਂ ਦੀ ਆਦੀ ਸੀ, ਜਿਸ ਨੂੰ ਖੇਡਣ ਲਈ ਉਸ ਨੇ ਕਰਜ਼ੇ ਵਜੋਂ ਮੋਟੀ ਰਕਮ ਵੀ ਲਈ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਚੌਟੁੱਪਲ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਆਪਣੇ ਤਿੰਨ ਅਤੇ ਪੰਜ ਸਾਲ ਦੇ ਦੋ ਪੁੱਤਰਾਂ ਦੇ ਨਾਲ ਆਪਣੇ ਘਰ ਦੇ ਇੱਕ ਪਾਣੀ ਦੇ ਕੁੰਡ ਵਿੱਚ ਛਾਲ ਮਾਰ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਕੁਝ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨੇ ਆਪਣੇ ਇਕ ਰਿਸ਼ਤੇਦਾਰ ਅਤੇ ਕੁਝ ਹੋਰ ਲੋਕਾਂ ਤੋਂ ਲਗਭਗ 12 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੀ ਰਕਮ ਵਾਪਸ ਕਰਨ ਲਈ ਕਹਿ ਰਹੇ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਨੇ ਆਪਣੇ ਦੋ ਬੱਚਿਆਂ ਸਮੇਤ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਦਾ ਪਤੀ ਮਲੇਸ਼, ਜੋ ਕਿ ਇੱਕ ਲਾਰੀ ਡਰਾਈਵਰ ਹੈ, ਅਕਸਰ ਕਈ ਦਿਨਾਂ ਤੱਕ ਘਰ ਤੋਂ ਦੂਰ ਰਹਿੰਦਾ ਸੀ।

ਰਾਜੇਸ਼ਵਰੀ, ਜੋ ਕਿ ਇੱਕ ਘਰੇਲੂ ਔਰਤ ਸੀ, ਨੇ ਸਮਾਂ ਕੱਢਣ ਲਈ ਔਨਲਾਈਨ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਜਲਦੀ ਹੀ, ਉਸ ਨੂੰ ਗੇਮਿੰਗ ਦੀ ਆਦਤ ਪੈ ਗਈ।  ਉਸਨੇ ਔਨਲਾਈਨ ਵੱਡੀ ਰਕਮ ਗੁਆਉਣ ਤੋਂ ਬਾਅਦ ਵੀ ਗੇਮਾਂ ਖੇਡਣਾ ਜਾਰੀ ਰੱਖਿਆ। ਪੁਲਿਸ ਨੇ ਦੱਸਿਆ ਕਿ ਉਸਨੇ ਔਨਲਾਈਨ ਗੇਮਾਂ ਖੇਡਣਾ ਜਾਰੀ ਰੱਖਣ ਲਈ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ੇ ਦੀ ਰਕਮ ਵਜੋਂ 12 ਲੱਖ ਰੁਪਏ ਲਏ ਸਨ।

ਜਦੋਂ ਲੈਣਦਾਰਾਂ ਨੇ ਰਕਮ ਲਈ ਪਰਿਵਾਰ ‘ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਤਾਂ ਮਲੇਸ਼ ਨੇ ਉਨ੍ਹਾਂ ਨੂੰ ਦੇਣ ਲਈ 6 ਲੱਖ ਰੁਪਏ ਦਾ ਪ੍ਰਬੰਧ ਕੀਤਾ ਅਤੇ ਬਾਕੀ ਰਕਮ ਕੁਝ ਸਮੇਂ ਵਿੱਚ ਵਾਪਸ ਕਰਨ ਦਾ ਵਾਅਦਾ ਕੀਤਾ। ਮੰਗਲਵਾਰ ਸਵੇਰੇ ਕੁਝ ਲੈਣਦਾਰ ਫਿਰ ਉਨ੍ਹਾਂ ਦੇ ਘਰ ਆਏ ਅਤੇ ਰਾਜੇਸ਼ਵਰੀ ‘ਤੇ ਕਰਜ਼ੇ ਦੀ ਰਕਮ ਮੋੜਨ ਲਈ ਦਬਾਅ ਪਾਇਆ। ਦਬਾਅ ਝੱਲਣ ਤੋਂ ਅਸਮਰੱਥ ਰਾਜੇਸ਼ਵਰੀ ਨੇ ਆਪਣੇ ਬੱਚਿਆਂ ਸਮੇਤ ਪਾਣੀ ਦੇ ਕੁੰਡ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।