ਮੋਗੇ ਦੀਆਂ ਬੀਬੀਆਂ ਨੇ ਦਿੱਲੀ ਬੈਠੇ ਕਿਸਾਨਾਂ ਵਾਸਤੇ 10000 ਕਿੱਲੋ ਲੱਡੂ ਬਣਾ ਕੇ ਭੇਜੇ

0
1613

ਮੋਗਾ (ਤਨਮਯ) | ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਦਿਨ ਪ੍ਰਤੀਦਿਨ ਵੱਧਦਾ ਹੀ ਜਾ ਰਿਹਾ ਹੈ। ਦੂਜੇ ਪਾਸੇ ਪਿੰਡਾਂ ਵਿੱਚ ਬੈਠੇ ਕਿਸਾਨ ਦਿੱਲੀ ਬੈਠੇ ਕਿਸਾਨਾਂ ਦੀ ਮਦਦ ਲਈ ਵੀ ਕੋਈ ਕਸਰ ਨਹੀਂ ਛੱਡ ਰਹੇ।


ਅੱਜ ਮੋਗਾ ਦੇ ਪਿੰਡ ਗੋਧੇਵਾਲਾ ਦੀਆਂ ਬੀਬੀਆਂ ਨੇ 10000 ਕਿੱਲੋ ਲੱਡੂ ਬਣਾ ਕੇ ਦਿੱਲੀ ਬੈਠੇ ਕਿਸਾਨਾਂ ਲਈ ਭੇਜੇ। ਬੀਬੀਆਂ ਨੇ ਕਿਹਾ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਥੋੜ੍ਹ ਨਹੀਂ ਆਉਣ ਦਿੱਤੀ ਜਾਵੇਗੀ।


ਪਿੰਡ ਤੋਂ ਪਹਿਲਾਂ ਹੀ ਬਹੁਤ ਸਾਰੇ ਕਿਸਾਨ ਦਿੱਲੀ ਬੈਠੇ ਹੋਏ ਹਨ। ਅੱਜ ਦੋ ਟਰੱਕ ਕਿਸਾਨਾਂ ਦੇ ਹੋਰ ਰਵਾਨਾ ਹੋਏ। ਇਨ੍ਹਾਂ ਟਰੱਕਾਂ ਵਿੱਚ 6 ਮਹੀਨੇ ਦਾ ਰਾਸ਼ਨ ਵੀ ਭਰਿਆ ਪਿਆ ਹੈ।


ਅੱਜ ਦਿੱਲੀ ਰਵਾਨਾ ਹੋਣ ਵਾਲੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੰਦੇ ਅਸੀਂ ਦਿੱਲੀ ਹੀ ਰਹਾਂਗੇ। ਅੱਜ ਦੇ ਜੱਥੇ ਵਿੱਚ ਬੀਬੀਆਂ ਅਤੇ ਬੰਦਿਆਂ ਤੋਂ ਇਲਾਵਾ ਬੱਚੇ ਵੀ ਸ਼ਾਮਿਲ ਸਨ।