ਦਿੱਲੀ ‘ਚ ਕੇਜਰੀਵਾਲ ਸਰਕਾਰ ਨੇ ਲਗਾਇਆ 1 ਹਫਤੇ ਦਾ ਲੌਕਡਾਊਨ, ਅੱਜ ਰਾਤ ਤੋਂ ਹੋਵੇਗਾ ਸ਼ੁਰੂ

0
8239

ਨਵੀਂ ਦਿੱਲੀ | ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਇੱਕ ਹਫਤੇ ਦਾ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ ਰਾਤ ਤੋਂ ਲੌਕਡਾਊਨ ਸ਼ੁਰੂ ਹੋ ਜਾਵੇਗਾ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੀਟਿੰਗ ਤੋਂ ਬਾਅਦ ਇਸ ਦਾ ਐਲਾਨ ਕੀਤਾ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੋਰੋਨਾ ਉੱਤੇ ਮੀਟਿੰਗ ਬੁਲਾਈ ਹੈ। ਇਸ ਵਿੱਚ ਸਿਹਤ ਅਤੇ ਹੋਮ ਮਿਨੀਸਟਰੀ ਦੇ ਸਾਰੇ ਅਫਸਰ ਇਕੱਠੇ ਹੋਣਗੇ।

ਕੇਜਰੀਵਾਲ ਨੇ ਕੇਂਦਰ ਸਰਕਾਰ ਉੱਤੇ ਇਲਜਾਮ ਲਾਉਂਦੇ ਹੋਏ ਕਿਹਾ ਕਿ ਆਕਸੀਜਨ ਦੀ ਭਾਰੀ ਘਾਟ ਚੱਲ ਰਹੀ ਹੈ। ਦੂਜੇ ਸੂਬਿਆਂ ਨੂੰ ਆਕਸੀਜ਼ਨ ਸਪਲਾਈ ਕੀਤੀ ਜਾ ਰਹੀ ਹੈ ਪਰ ਦਿੱਲੀ ਨੂੰ ਨਹੀਂ ਮਿਲ ਰਹੀ।

ਕੋਰੋਨਾ ਅੰਕੜੇ
ਦੇਸ਼ ‘ਚ ਮੌਜੂਦਾ ਦੌਰ ਵਿੱਚ 19 ਲੱਖ ਤੋਂ ਵੱਧ ਐਕਟਿਵ ਕੇਸ
ਇੱਕ ਲੱਖ 78 ਹਜਾਰ ਤੋਂ ਵੱਧ ਮੌਤਾਂ
12 ਕਰੋੜ ਲੋਕਾਂ ਨੂੰ ਲੱਗੀ ਕੋਰੋਨਾ ਡੋਜ਼

ਕੋਰੋਨਾ ਦੀ ਦੂਜੀ ਲਹਿਰ ਜਿਆਦਾ ਖਤਰਨਾਕ ਹੈ। ਇਸ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।