ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ‘ਚ ; ਵਿਦਾਈ ਵੇਲੇ ਦੁਲਹਨ ਨੂੰ ਲੱਗੀ ਗੋਲੀ, ਹਾਲਾਤ ਗੰਭੀਰ

0
622

ਫਿਰੋਜ਼ਪੁਰ 11 ਨਵੰਬਰ | ਪੰਜਾਬ ‘ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਕੁਝ ਹੀ ਮਿੰਟਾਂ ‘ਚ ਮਾਤਮ ‘ਚ ਬਦਲ ਗਈਆਂ। ਲਾੜੀ ਦੀ ਵਿਦਾਈ ਸਮੇਂ ਗੋਲੀ ਚੱਲੀ ਅਤੇ ਗੋਲੀ ਲਾੜੀ ਦੇ ਸਿਰ ਨੂੰ ਲੱਗੀ। ਇਸ ਕਾਰਨ ਲਾੜੀ ਜ਼ਖਮੀ ਹੋ ਗਈ। ਲਾੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਫਾਜ਼ਿਲਕਾ-ਫਿਰੋਜ਼ਪੁਰ ਦੇ ਪਿੰਡ ਖੈਫੇਮਿਕੀ (ਹਸਨ ਤੂਤ) ‘ਚ ਐਤਵਾਰ ਸ਼ਾਮ ਨੂੰ ਡੋਲੀ ਦੀ ਵਿਦਾਈ ਸਮੇਂ ਕਿਸੇ ਨੇ ਪਿਸਤੌਲ ‘ਚੋਂ ਗੋਲੀ ਚਲਾ ਦਿੱਤੀ, ਜੋ ਲਾੜੀ ਦੇ ਸਿਰ ‘ਚ ਜਾ ਲੱਗੀ ਅਤੇ ਲਾੜੀ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਗਈ। ਲਾੜੀ ਨੂੰ ਜ਼ਖ਼ਮੀ ਹਾਲਤ ਵਿਚ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਡੀਐਸਪੀ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਚਸ਼ਮਦੀਦਾਂ ਨੇ ਦੱਸਿਆ ਕਿ ਇਹ ਬਾਰਾਤ ਤਰਨਤਾਰਨ ਤੋਂ ਖੈਫੇਮਿਕੀ ਦੇ ਨਾਲ ਲੱਗਦੇ ਪਿੰਡ ਹਸਨ ਤੂਤ ਕੋਲ ਆਈ ਸੀ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਵਿਆਹ ਦੇ ਮਹਿਮਾਨਾਂ ਨੇ ਖਾਣਾ ਵੀ ਖਾਧਾ ਸੀ। ਇੱਕ ਪਾਸੇ ਲੜਕੀ ਦੇ ਪਰਿਵਾਰ ਵਾਲੇ ਵਿਦਾਈ ਦੀ ਤਿਆਰੀ ਕਰ ਰਹੇ ਸਨ ਅਤੇ ਦੂਜੇ ਪਾਸੇ ਲੋਕ ਨੱਚ ਰਹੇ ਸਨ। ਡਾਂਸ ਕਰਦੇ ਸਮੇਂ ਕਿਸੇ ਨੇ ਗੋਲੀ ਚਲਾ ਦਿੱਤੀ। ਗੋਲੀ ਪਿਸਤੌਲ ਵਿੱਚੋਂ ਨਿਕਲ ਕੇ ਲਾੜੀ ਬਲਜਿੰਦਰ ਕੌਰ ਪੁੱਤਰੀ ਬਾਜ ਸਿੰਘ ਵੱਲ ਜਾ ਲੱਗੀ ਅਤੇ ਲਾੜੀ ਦੇ ਸਿਰ ਨੂੰ ਛੂਹ ਕੇ ਲੰਘ ਗਈ।

ਲੋਕਾਂ ਦਾ ਕਹਿਣਾ ਹੈ ਕਿ ਗੋਲੀ ਜਿਵੇਂ ਹੀ ਲਾੜੀ ਨੂੰ ਲੱਗੀ, ਉਹ ਜ਼ਮੀਨ ‘ਤੇ ਡਿੱਗ ਪਈ ਅਤੇ ਖੂਨ ਨਾਲ ਲੱਥਪੱਥ ਹੋ ਗਈ। ਲਾੜੀ ਨੂੰ ਗੋਲੀ ਲੱਗਦੇ ਹੀ ਉਥੇ ਹਫੜਾ-ਦਫੜੀ ਮਚ ਗਈ। ਲਾੜੀ ਨੂੰ ਜ਼ਖ਼ਮੀ ਹਾਲਤ ਵਿਚ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ ‘ਤੇ ਪਹੁੰਚੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾੜੀ ਨੂੰ ਗੋਲੀ ਲੱਗੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਸ ਨੇ ਚਲਾਈ।

 

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)