ਭਾਰਤੀ ਟੀਮ ਨੇ ਲੱਭਿਆ ਵਿਰਾਟ ਕੋਹਲੀ ਦਾ ਬਦਲ, ਇੰਗਲੈਂਡ ਖਿਲਾਫ ਕੱਲ ਸੀਰੀਜ਼ ‘ਚ ਖੇਡੇਗਾ ਇਹ ਬੱਲੇਬਾਜ਼

0
745

ਨਵੀਂ ਦਿੱਲੀ, 24 ਜਨਵਰੀ | ਭਾਰਤੀ ਟੀਮ 25 ਜਨਵਰੀ ਤੋਂ ਘਰੇਲੂ ਧਰਤੀ ‘ਤੇ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਦੌਰਾਨ ਰੱਜਤ ਪਾਟੀਦਾਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੀ ਸੀਰੀਜ਼ ਲਈ ਟੀਮ ਇੰਡੀਆ ‘ਚ ਜਗ੍ਹਾ ਦਿੱਤੀ ਗਈ ਹੈ।
ਮੱਧ ਪ੍ਰਦੇਸ਼ ਦੇ 30 ਸਾਲ ਦੇ ਬੱਲੇਬਾਜ਼ ਨੂੰ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ‘ਚ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਦਰਅਸਲ ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਪਹਿਲੇ 2 ਟੈਸਟਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਨ੍ਹੀਂ ਦਿਨੀਂ ਪਾਟੀਦਾਰ ਸ਼ਾਨਦਾਰ ਫੋਰਮ ‘ਚ ਹਨ। ਉਸ ਨੇ ਪਿਛਲੇ ਹਫ਼ਤੇ ਅਹਿਮਦਾਬਾਦ ਵਿਚ ਇੰਗਲੈਂਡ ਲਾਇਨਜ਼ ਖ਼ਿਲਾਫ਼ 151 ਦੌੜਾਂ ਬਣਾਈਆਂ ਸਨ।

ਪਾਟੀਦਾਰ ਨੇ ਲਾਇਨਜ਼ ਖ਼ਿਲਾਫ਼ ਅਭਿਆਸ ਮੈਚ ਵਿਚ ਵੀ 111 ਦੌੜਾਂ ਬਣਾਈਆਂ ਸਨ। ਹਾਲ ਹੀ ‘ਚ ਰੱਜਤ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਚ ਟੀਮ-ਏ ਦਾ ਹਿੱਸਾ ਸੀ। ਪਾਟੀਦਾਰ ਨੇ ਦਸੰਬਰ ਵਿਚ ਦੱਖਣੀ ਅਫਰੀਕਾ ਖਿਲਾਫ ਵਨਡੇ ਮੈਚ ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇੰਗਲੈਂਡ ਖਿਲਾਫ ਉਹ ਮੱਧਕ੍ਰਮ ‘ਚ ਖੇਡਦਾ ਨਜ਼ਰ ਆਵੇਗਾ।