ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਰਾਹ ਦਾ ਰੋੜਾ ਬਣ ਰਿਹਾ ਸੀ ਪਤੀ, ਸਿਰਫਿਰੇ ਆਸ਼ਕ ਨੇ ਮਾਰ ਕੇ ਰੋਡ ’ਤੇ ਸੁੱਟਿਆ

0
961

ਪਟਿਆਲਾ। ਲੰਘੇ ਦਿਨੀਂ ਖੇੜੀ ਗੰਡੀਆਂ ਥਾਣੇ ਅਧੀਨ ਪੈਂਦੇ ਪਿੰਡ ਲੋਚਵਾਂ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਸੀ ਪਰ ਜਦੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਭੇਦ ਖੁੱਲ੍ਹਿਆ ਤਾਂ ਪਤਾ ਲੱਗਾ ਕਿ ਇਹ ਸੜਕ ਹਾਦਸਾ ਨਹੀਂ, ਸਗੋਂ ਕਤਲ ਕਰਕੇ ਲਾਸ਼ ਨੂੰ ਸੜਕ ਉਤੇ ਸੁੱਟ ਦਿੱਤਾ ਗਿਆ ਸੀ। ਇਹ ਕਤਲ ਮ੍ਰਿਤਕ ਦੀ ਪਤਨੀ ਦੇ ਆਸ਼ਕ ਨੇ ਕੀਤਾ ਸੀ ਤਾਂ ਜੋ ਉਹ ਆਪਣੀ ਪ੍ਰੇਮਿਕਾ  ਨਾਲ ਵਿਆਹ ਕਰਵਾ ਸਕੇ।

ਇਸ ਸਬੰਧ ਵਿਚ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਿੰਡ ਲੋਚਵਾਂ ਦੇ ਵਸਨੀਕ ਜਤਿੰਦਰ ਸਿੰਘ ਦੀ ਲਾਸ਼ 12 ਜਨਵਰੀ 2023 ਨੂੰ ਘਨੌਰ-ਸ਼ੰਭੂ ਰੋਡ ਟੀ ਪੁਆਇੰਟ ਸਨੌਲੀਆ ਤੋਂ ਮਿਲੀ ਸੀ। ਉਸਦੇ ਸਿਰ ਤੇ ਸਰੀਰ ਦੇ ਕਈ ਹਿੱਸਿਆਂ ਉਤੇ ਸੱਟਾਂ ਦੇ ਨਿਸ਼ਾਨ ਸਨ। ਉਸਨੂੰ ਤੁਰੰਤ ਰਾਜਪੁਰਾ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।