ਪਤੀ ਨੂੰ ਬੰਨ੍ਹ ਕੇ ਔਰਤ ਨਾਲ ਕੀਤੀਆਂ ਦਰਿੰਦਗੀ ਦੀਆਂ ਹੱਦਾਂ ਪਾਰ, ਘਰੋਂ ਲੈ ਗਏ ਸੀ ਘੜੀਸ ਕੇ

0
607

ਹੁਸ਼ਿਆਰਪੁਰ, 27 ਸਤੰਬਰ | ਮੁਕੇਰੀਆਂ ‘ਚ ਇਕ ਔਰਤ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਔਰਤ ਨੇ ਪੁਲਿਸ ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਤੰਬਰ ਦੀ ਸ਼ਾਮ ਨੂੰ ਉਸ ਦਾ ਪਤੀ ਕਿਸੇ ਕੰਮ ਲਈ ਸ਼ਹਿਰ ਗਿਆ ਸੀ।

ਰਾਤ ਕਰੀਬ 10.30 ਵਜੇ ਹੰਸੂ ਪੁੱਤਰ ਸੈਫ ਅਲੀ ਵਾਸੀ ਮਨਸੂਰਪੁਰ ਉਸ ਦੀ ਝੌਂਪੜੀ ਵਿਚ ਆਇਆ ਅਤੇ ਕਹਿਣ ਲੱਗਾ ਕਿ ਤੇਰਾ ਪਤੀ ਗਰੀਬ ਹੈ। ਇਸ ਲਈ ਉਹ ਉਸ ਨਾਲ ਦੋਸਤੀ ਕਰ ਲਏ ਪਰ ਔਰਤ ਨੇ ਇਨਕਾਰ ਕਰ ਕਰ ਦਿੱਤਾ। ਪੀੜਤਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2.30 ਵਜੇ 3 ਵਿਅਕਤੀ ਉਸ ਦੀ ਝੌਂਪੜੀ ‘ਚ ਦਾਖਲ ਹੋਏ, ਜਿਨ੍ਹਾਂ ‘ਚੋਂ 2 ਨੇ ਮੂੰਹ ਢੱਕੇ ਹੋਏ ਸਨ ਪਰ ਔਰਤ ਨੇ ਉਨ੍ਹਾਂ ਨੂੰ ਪਛਾਣ ਲਿਆ, ਉਹ ਸੈਫ ਅਲੀ ਦਾ ਪੁੱਤਰ ਹੰਸੂ ਸੀ । ਹੋਰ 2 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਤੀ ਨੂੰ ਫੜ ਲਿਆ ਅਤੇ ਹੰਸੂ ਉਸ ਨੂੰ ਜ਼ਬਰਦਸਤੀ ਘੜੀਸ ਕੇ ਨੇੜੇ ਦੇ ਤੂੜੀ ਦੇ ਢੇਰ ‘ਤੇ ਲੈ ਗਈ, ਜਿੱਥੇ ਉਸ ਨੇ ਔਰਤ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।