ਸਕੂਲਾਂ ਤੱਕ ਪਸਾਰੇ ਬਦਮਾਸ਼ੀ ਨੇ ਪੈਰ, ਮਾਮੂਲੀ ਤਕਰਾਰ ਪਿੱਛੋਂ ਸਰਕਾਰੀ ਸਕੂਲ ਦੇ ਮੁੰਡੇ ਨੇ ਮਾਰੀਆਂ ਗੋਲ਼ੀਆਂ

0
4169

ਬਟਾਲਾ, 18 ਅਕਤੂਬਰ|  ਸਵੇਰੇ ਸਕੂਲ ਆਉਂਦੇ ਸਮੇਂ ਸਕੂਲ ਦੇ ਬਾਹਰ ਸਕੂਲ ਵਿੱਚ ਹੀ ਪੜ੍ਹਦੇ ਵਿਦਿਆਰਥੀਆਂ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਕੂਲ ਦੇ ਬਾਹਰ ਦੋ ਦੋਸ਼ੀਆਂ ਨੇ ਗੋਲੀ ਚਲਾਈ। ਕੋਲੋ ਲੰਘ ਰਹੇ ਨੌਵੀਂ ਕਲਾਸ ਦੇ ਵਿਦਿਆਰਥੀ ਦਿਲਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਦੇ ਪੱਟ ਵਿੱਚ ਛੱਰਾ ਲੱਗਾ ਹੈ।

ਜਦ ਤਕਰਾਰ ਹੋ ਰਹੀ ਸੀ ਤਾਂ ਸਕੂਲ ਦਾ ਚੌਂਕੀਦਾਰ ਗੁਰਦਿਆਲ ਸਿੰਘ ਛਡਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਦੋਸ਼ੀ ਗੋਲੀ ਚਲਾ ਦਿੰਦਾ ਹੈ। ਜਿਸਦੇ ਚੱਲਦਿਆਂ ਚੌਂਕੀਦਾਰ ਦੀ ਲੱਤ ਵਿੱਚ ਵੀ ਛਰਾ ਲੱਗ ਜਾਂਦਾ ਹੈ। ਦੋਵਾਂ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਦਿਲਪ੍ਰੀਤ ਸਿੰਘ ਨੂੰ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਦੋਸ਼ੀਆਂ ਦੀ ਭਾਲ ਵਾਸਤੇ ਡੀ. ਐਸ. ਪੀ. ਮਨਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਧਰ ਸਕੂਲ ਪ੍ਰਸ਼ਾਸਨ ਵੀ ਸਖ਼ਤ ਰੁਖ ਅਪਨਾ ਰਿਹਾ ਹੈ ਅਤੇ ਦੋਸ਼ੀ ਦਾ ਨਾਮ ਸਕੂਲ ਤੋਂ ਕੱਟਣ ਦੀ ਤਿਆਰੀ ਕਰ ਰਿਹਾ ਹੈ।