ਲਾੜੇ ਨੂੰ ਮਾਸਕ ਨਾ ਪਹਿਨਣ ‘ਤੇ ਲੱਗਿਆ 200 ਦਾ ਜੁਰਮਾਨਾ

0
730

ਜਲੰਧਰ . ਘਟਨਾ ਸ਼ਨੀਵਾਰ ਰਾਤ ਦੀ ਹੈ ਜਦ ਸ਼ਹਿਰ ਵਿੱਚ ਦੀ ਬਰਾਤ ਲੈ ਕੇ ਲੰਘ ਰਹੇ ਇੱਕ ਲਾੜੇ ਨੂੰ ਜ਼ਿਲ੍ਹਾ ਅਧਿਕਾਰੀ ਦੁਆਰਾ ਮਾਸਕ ਨਾ ਪਹਿਨਣ ਤੇ ਦੋ ਸੌ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਗਿਆ। ਹੋਇਆ ਇਸ ਤਰ੍ਹਾਂ ਕਿ ਯੂ ਪੀ ਦੇ ਰਾਮਪੁਰ ਦੇ ਸਿਵਲ ਸਿਵਲ ਲਾਈਨ ਏਰੀਆ ਵਿੱਚ ਦੀ ਲਾੜਾ ਆਪਣੀ ਬਰਾਤ ਵਾਲੀ ਕਾਰ ਲੈ ਕੇ ਲੰਘ ਰਿਹਾ ਸੀ ਅਤੇ ਅਚਾਨਕ ਹੀ ਉੱਥੇ ਰਾਮਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਨਜਾਨੀਆਂ ਕੁਮਾਰ ਇੰਸਪੈਕਸ਼ਨ ਤੇ ਸਨ ਜਦ ਉਨ੍ਹਾਂ ਇੱਕ ਬਰਾਤ ਵਾਲੀ ਫੁੱਲਾਂ ਦੀ ਕਾਰ ਦੇਖੀ ਪਰ ਕਾਰ ਦੇ ਅੰਦਰ ਬੈਠੇ ਲਾੜੇ ਦੇ ਸਿਹਰਾ ਲੱਗਿਆ ਹੋਇਆ ਸੀ ਅਤੇ ਗਲ ਵਿਚ ਨੋਟਾਂ ਦੇ ਹਾਰ ਪਾਏ ਹੋਏ ਸਨ ਪ੍ਰੰਤੂ ਕੋਵਿਡ 19 ਦੇ ਚੱਲਦੇ ਜਿਵੇਂ ਹਰ ਕਿਸੇ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ ਪਰ ਲਾੜੇ ਦੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਇਸ ਤੇ ਤੁਰੰਤ ਜ਼ਿਲ੍ਹਾ ਅਧਿਕਾਰੀ ਅੰਜਨੀ ਕੁਮਾਰ ਨੇ ਗੱਡੀ ਨੂੰ ਰੋਕਿਆ ਅਤੇ ਲਾੜੇ ਨੂੰ ਦੋ ਸੌ ਰੁਪਏ ਦਾ ਚਲਾਨ ਕੱਟ ਕੇ ਦੇ ਦਿੱਤਾ। ਕਰੋਨਾ ਵਾਇਰਸ ਦੇ ਚੱਲਦੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਿਆਹ ਸ਼ਾਦੀ ਪ੍ਰੋਗਰਾਮਾਂ ਦੀ ਇਜ਼ਾਜਤ ਕੁਝ ਸ਼ਰਤਾਂ ਤਹਿਤ ਹੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਜਦ ਲੋਕ ਇਸ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਪੁਲਸ ਅਤੇ ਪ੍ਰਸ਼ਾਸਨ ਵੱਲੋਂ ਜੁਰਮਾਨਾ ਲਗਾਇਆ ਜਾਂਦਾ ਹੈ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਬੈਗ ਖਰੀਦਣ ਲਈ BagMinister.com ਦੇ ਫੇਸਬੁੱਕ ਗਰੁੱਪ ਨਾਲ ਹੁਣੇ ਜੁੜੋ। https://bit.ly/3ht9EZ6 ਇੱਥੇ ਤੁਹਾਨੂੰ ਮਿਲਣਗੇ ਕਈ ਡਿਸਕਾਉਂਟ ਆਫਰ)