ਲਾੜੇ ਦੀ ਹੋਈ ਕੋਰੋਨਾ ਨਾਲ ਮੌਤ, 100 ਤੋਂ ਵੱਧ ਬਰਾਤੀ ਕੋਰੋਨਾ ਪਾਜ਼ੀਟਿਵ, ਵਿਆਹ ‘ਤੇ ਕੀਤਾ ਸੀ ਵੱਡਾ ਇਕੱਠ

0
806

ਪਟਨਾ . ਪਾਲੀਗੰਜ ਇਲਾਕੇ ‘ਚ ਇਕ ਵਿਆਹ ਸਮਾਗਮ ‘ਚ ਲੋਕ ਭਾਰੀ ਗਿਣਤੀ ਵਿਚ ਬਰਾਤ ਲੈ ਕੇ ਪਹੁੰਚੇ ਸਨ। ਨਤੀਜਾ ਇਹ ਹੋਇਆ ਕਿ ਕੋਰੋਨਾ ਵਾਇਰਸ ਕਾਰਨ ਲਾੜੇ ਦੀ ਮੌਤ ਹੋ ਗਈ ਤੇ ਸੌ ਦੇ ਕਰੀਬ ਲੋਕ ਕੋਰੋਨਾ ਪਾਜੀਟਿਵ ਪਾਏ ਗਏ। ਇਸ ਮਾਮਲੇ ‘ਚ ਜ਼ਿਲ੍ਹਾ ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਵਿਆਹ ਸਮਾਗਮ ‘ਚ ਸਿਰਫ਼ 50 ਬੰਦਿਆਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਹੈ ਪਰ ਇਸ ਦੇ ਬਾਵਜੂਦ ਲੋਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ। ਅਜਿਹੇ ‘ਚ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਇਹ ਮਾਮਲਾ ਪਾਲੀਗੰਜ ਪ੍ਰਖੰਡ ਦੇ ਡੀਹਪਾਲੀ ਦਾ ਹੈ ਜਿੱਥੇ ਅਨਿਲ ਕੁਮਾਰ ਚੌਧਰੀ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਵਾਲੇ ਕਈ ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ। ਬੀਤੀ 15 ਜੂਨ ਨੂੰ ਅਨਿਲ ਕੁਮਾਰ ਦਾ ਵਿਆਹ ਸੀ।

ਬਰਾਤ 15 ਜੂਨ ਨੂੰ ਨੌਬਤਪੁਰ ਗਈ ਤੇ 16 ਜੂਨ ਨੂੰ ਪਰਤ ਆਈ। ਇਸ ਮਗਰੋਂ 17 ਜੂਨ ਨੂੰ ਅਨਿਲ ਕੁਮਾਰ ਦਾ ਦੇਹਾਂਤ ਹੋ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਪਰਕ ‘ਚ ਰਹਿਣ ਵਾਲੇ ਲੋਕਾਂ ਦੇ ਜਾਂਚ ਲਈ ਨਮੂਨੇ ਲੈ ਲਏ ਗਏ। 19 ਜੂਨ ਨੂੰ ਸ਼ੁਰੂਆਤੀ ਜਾਂਚ ਵਿਚ 105 ਵਿਅਕਤੀਆਂ ਦੇ ਨਮੂਨੇ ਲੈਕੇ ਜਾਂਚ ਕੀਤੀ ਗਈ ਜਿੰਨ੍ਹਾਂ ਚੋਂ 15 ਵਿਅਕਤੀ ਪੌਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਹੋਰ ਲੋਕਾਂ ਦੇ ਨਮੂਨੇ ਲਏ ਗਏ ਤੇ ਕੁੱਲ 259 ਲੋਕਾਂ ਦੇ ਸੈਂਪਲ ਕਲੈਕਟ ਕੀਤੇ ਗਏ। 29 ਜੂਨ ਨੂੰ ਆਈ ਰਿਪੋਰਟ ਚਕੁੱਲ 80 ਵਿਅਕਤੀ ਕੋਰੋਨਾ ਪੌਜ਼ੇਟਵ ਪਾਏ ਗਏ। ਇਨ੍ਹਾਂ ਲੋਕਾਂ ਨੂੰ ਕੋਰੋਨਾ ਕੇਅਰ ਸੈਂਟਰ ਭੇਜ ਦਿੱਤਾ ਗਿਆ ਹੈ।