ਨਿੱਜੀ ਹਸਪਤਾਲ ‘ਚ ਕੋਰੋਨਾ ਤੋਂ ਠੀਕ ਹੋਈ ਜਲੰਧਰ ਦੀ ਬਜ਼ੁਰਗ ਔਰਤ ਦਾ ਖ਼ਰਚਾ ਭਰੇਗੀ ਸਰਕਾਰ, ਕੈਪਟਨ ਨੇ ਵੀਡੀਓ ਕਾਲ ਕਰਕੇ ਦਵਾਇਆ ਭਰੋਸਾ

    0
    1398

    ਗੌਰਵ ਬੱਸੀ | ਜਲੰਧਰ

    ਜ਼ਿਲ੍ਹੇ ਦੀ ਪਹਿਲੀਂ ਕੋਰੋਨਾ ਮਰੀਜ਼ ਦਾ ਨਿੱਜੀ ਹਸਪਤਾਲ ਦਾ ਕਰੀਬ 5 ਲੱਖ ਦਾ ਬਿਲ ਕੈਪਟਨ ਸਰਕਾਰ ਭਰੇਗੀ। ਨਿਜਾਤਮ ਨਗਰ ਦੀ ਰਹਿਣ ਵਾਲੀ 72 ਸਾਲਾਂ ਬਜ਼ੁਰਗ ਸ੍ਵਰਨ ਛਾਬੜਾ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿਚ ਭਰਤੀ ਹੈ। ਸ੍ਵਰਨ ਛਾਬੜਾ ਨੇ ਕੋਰੋਨਾ ਨੂੰ ਤਾ ਹਰਾ ਦਿੱਤਾ ਪਰ ਹਸਪਤਾਲ ਦਾ ਬਿਲ ਨਹੀਂ ਭਰ ਜਾ ਰਿਹਾ ਸੀ ਇਸ ਲਈ ਅਜੇ ਤਕ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ। ਸਵਰਣ ਦਾ ਬੇਟਾ ਰਵੀ ਛਾਬੜਾ ਵੀ ਕੋਰੋਨਾ ਪਾਜ਼ੀਟਿਵ ਹੈ ਤੇ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਨਿੱਜੀ ਹਸਪਤਾਲ ਦੇ ਬਿਲ ਦਾ ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਰਵੀ ਨਾਲ ਵੀਡੀਓ ਕਾਲ ਕੀਤੀ।

    ਵੀਡੀਓ ਕਾਲ ਵਿਚ ਰਵੀ ਛਾਬੜਾ ਨੇ ਸੀਐਮ ਨੂੰ ਦੱਸਿਆ ਕਿ ਉਸਦੀ ਮਾਂ ਹਸਪਤਾਲ ਵਿਚ ਦਾਖਲ ਹੈ ਅਤੇ ਉਸ ਕੋਲ ਬਿਲ ਭਰਨ ਦੇ ਪੈਸੇ ਨਹੀਂ ਹਨ। ਇਸ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਪੂਰੀ ਮਦਦ ਕਰੇਗੀ।

    ਰਵੀ ਛਾਬੜਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਹਿਲਾਂ ਉਹ ਆਪਣੀ ਮਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲੈ ਕੇ ਗਏ ਸੀ ਜਿੱਥੇ ਉਹਨਾਂ ਨੇ ਦਾਖਲ ਨਹੀਂ ਕੀਤਾ ਤੇ ਬਾਅਦ ਵਿਚ ਲੁਧਿਆਣੇ ਸੀਐਮਸੀ ਲਿਜਾਣਾ ਪਿਆ ਹੁਣ ਉਹਨਾਂ ਕੋਲੋਂ ਸੀਐਮਸੀ ਹਸਪਤਾਲ ਵਾਲੇ 5 ਲੱਖ ਰੁਪਇਆ ਮੰਗ ਰਹੇ ਹਨ। ਰਵੀ ਨੇ ਦੱਸਿਆ ਕਿ ਉਹ ਪਹਿਲਾਂ 2 ਲੱਖ ਰੁਪਏ ਦੇ ਚੁੱਕੇ ਹਨ। ਸੀਐਮ ਨੇ ਵੀਡੀਓ ਕਾਲ ਕਰ ਕੇ ਰਵੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸੰਪਰੂਨ ਰੂਪ ਵਿਚ ਮਦਦ ਕੀਤੀ ਜਾਵੇਗੀ। ਰਵੀ ਛਾਬੜਾ ਆਪ ਸਿਵਲ ਹਸਪਤਾਲ ਵਿਚ ਜੇਰੇ ਇਲਾਜ਼ ਹਨ।