ਲਵ-ਮੈਰਿਜ ਕਰਵਾਉਣ ਤੋਂ ਨਰਾਜ਼ ਸੀ ਲੜਕੀ ਦਾ ਭਰਾ, 6 ਮਹੀਨੇ ਬਾਅਦ ਘਰ ਆਏ ਜੀਜੇ ‘ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

0
823

ਫਰੀਦਕੋਟ| ਡੋਗਰ ਬਸਤੀ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਆਪਣੇ ਹੀ ਮੁਹੱਲੇ ਦੀ ਲੜਕੀ ਨਾਲ ਲਵ ਮੈਰਿਜ ਕਰਵਾਉਣ ਤੋਂ ਨਰਾਜ਼ ਲੜਕੀ ਦੇ ਭਰਾ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜ਼ਖਮੀ ਨੌਜਵਾਨ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਲੜਕੀ ਦੇ ਭਰਾ ਅਤੇ ਉਸ ਦੇ ਚਾਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ, ਜੋ ਹਲੇ ਫ਼ਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ।
ਜਾਣਕਰੀ ਮੁਤਾਬਿਕ ਪੀੜਤ ਰਜਿੰਦਰ ਸਿੰਘ ਵੱਲੋਂ 6 ਮਹੀਨੇ ਪਹਿਲਾਂ ਆਪਣੇ ਹੀ ਮੁਹੱਲੇ ਦੀ ਲੜਕੀ ਨਾਲ ਸਹਿਮਤੀ ਨਾਲ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਬਾਅਦ ਉਹ ਸ਼ਹਿਰ ਤੋਂ ਪਾਸੇ ਕਿਸੇ ਹੋਰ ਜਗ੍ਹਾ ਰਹਿਣ ਲੱਗ ਪਿਆ ਸੀ ਪਰ ਤਿੰਨ ਦਿਨ ਪਹਿਲਾਂ ਉਹ ਆਪਣੇ ਦਾਦੇ ਦੇ ਘਰ ਇਕ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਆਇਆ ਸੀ ਅਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮੋਟਰਸਾਈਕਲ ‘ਤੇ ਆਪਣੀ ਭੈਣ ਨੂੰ ਬੱਸ ਸਟੈਂਡ ਛੱਡਣ ਜਾ ਰਿਹਾ ਸੀ ਤਾਂ ਇਸੇ ਦੌਰਾਨ ਲੜਕੀ ਦੇ ਭਰਾ ਵੱਲੋਂ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਲੜਕੇ ਨੂੰ ਘੇਰਾ ਪਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਨੂੰ ਗੰਭੀਰ ਸੱਟਾਂ ਵੱਜੀਆਂ, ਜਿਸ ਨੂੰ ਇਲਾਜ ਲਈ ਮੈਡੀਕਲ ਹਸਪਤਾਲ਼ ਦਾਖਿਲ ਕਰਵਾਇਆ ਗਿਆ। ਇਸ ਕੁੱਟਮਾਰ ਦੀ ਸਾਰੀ ਘਟਨਾ ਨਜ਼ਦੀਕੀ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ।