ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਕੁੱਟਮਾਰ ਕੇ ਬੰਨ੍ਹਵਾਤੀ ਰੱਖੜੀ, ਮੁੰਡੇ ਨੇ ਫਿਰ ਚੁੱਕਿਆ ਹੋਸ਼ ਉਡਾ ਦੇਣ ਵਾਲਾ ਕਦਮ

0
197

ਜਲੰਧਰ, 4 ਨਵੰਬਰ | ਗੜ੍ਹਾ ‘ਚ 18 ਸਾਲ ਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਨੌਜਵਾਨ ਉਸ ਦੀ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਵੱਲੋਂ ਕੀਤੀ ਕੁੱਟਮਾਰ ਅਤੇ ਉਸ ਤੋਂ ਬਾਅਦ ਉਸ ਨੂੰ ਰੱਖੜੀ ਬੰਨ੍ਹਣ ਕਾਰਨ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ। ਫਿਲਹਾਲ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।

ਮ੍ਰਿਤਕ ਦੀ ਪਛਾਣ ਸਾਹਿਲ ਵਾਸੀ ਗੜ੍ਹਾ ਵਜੋਂ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਫਗਵਾੜੀ ਮੁਹੱਲਾ ਵਾਸੀ ਸ਼ੰਟੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ-7 ਦੇ ਐੱਸਐੱਚਓ ਅਨੂ ਪਾਲਿਆਲ ਨੇ ਕਿਹਾ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਾਹਿਲ ਦੀ ਕੁੱਟਮਾਰ ਤੋਂ ਬਾਅਦ ਜਦੋਂ ਉਸ ਦੀ ਗਰਲਫ੍ਰੈਂਡ ਨੇ ਉਸ ਦੇ ਹੱਥ ‘ਤੇ ਰਾਖੜੀ ਨੂੰ ਬੰਨ੍ਹਿਆ ਤਾਂ ਉਹ ਇਸ ਕਾਰਨ ਕਾਫੀ ਪਰੇਸ਼ਾਨ ਹੋ ਗਿਆ, ਜਿਸ ਕਾਰਨ ਉਸ ਨੇ ਬੀਤੇ ਦਿਨ ਇਹ ਕਦਮ ਚੁੱਕਿਆ। ਪੁਲਿਸ ਵੱਲੋਂ ਦਰਜ ਐਫਆਈਆਰ ਮੁਤਾਬਕ ਹੈਪੀ ਨੇ ਕਿਹਾ ਕਿ ਉਹ ਟੈਕਸੀ ਚਲਾਉਂਦਾ ਹੈ।

ਬੇਟਾ ਸਾਹਿਲ ਆਪਣੀ ਦਾਦੀ ਕੋਲ ਰਹਿੰਦਾ ਸੀ। ਉਥੋਂ ਉਹ ਮੋਬਾਈਲ ਰਿਪੇਅਰਿੰਗ ਦਾ ਕੰਮ ਸਿੱਖਣ ਜਾਂਦਾ ਸੀ। ਪ੍ਰੇਮਿਕਾ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਆਪਣੇ ਇਲਾਕੇ ਵਿਚ ਬੁਲਾਇਆ ਸੀ। ਉਥੇ ਉਸ ਦੀ ਕੁੱਟਮਾਰ ਕੀਤੀ ਗਈ। ਸਾਹਿਲ ਨੇ ਇਸ ਬਾਰੇ ਆਪਣੇ ਪਿਤਾ ਹੈਪੀ ਨੂੰ ਦੱਸਿਆ ਸੀ, ਜਿਸ ਤੋਂ ਬਾਅਦ ਜਦੋਂ ਹੈਪੀ ਮੌਕੇ ‘ਤੇ ਪਹੁੰਚਿਆ ਤਾਂ ਸ਼ੰਟੀ ਅਤੇ ਉਸ ਦੇ ਸਾਥੀ ਸਾਹਿਲ ਨੂੰ ਆਪਣੇ ਨਾਲ ਲੈ ਕੇ ਉਥੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਸਾਹਿਲ ਦੀ ਫਿਰ ਕੁੱਟਮਾਰ ਕੀਤੀ ਗਈ। ਜਦੋਂ ਹੈਪੀ ਕਿਸੇ ਤਰ੍ਹਾਂ ਸ਼ੰਟੀ ਦਾ ਪਤਾ ਲਗਾ ਕੇ ਉੱਥੇ ਪਹੁੰਚਿਆ ਤਾਂ ਸ਼ੰਟੀ ਨੇ ਸਾਹਿਲ ਨੂੰ ਉਸ ਦੀ ਪ੍ਰੇਮਿਕਾ ਤੋਂ ਰੱਖੜੀ ਬੰਨ੍ਹਵਾ ਦਿੱਤੀ। ਹੈਪੀ ਨੇ ਕਿਸੇ ਤਰ੍ਹਾਂ ਮਾਫੀ ਮੰਗੀ ਅਤੇ ਸਾਹਿਲ ਨੂੰ ਘਰ ਲੈ ਆਇਆ ਪਰ ਇਸ ਤੋਂ ਪਰੇਸ਼ਾਨ ਹੋ ਕੇ ਸਾਹਿਲ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਲਿਆ ਹੈ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)