ਉੱਤਰ ਪ੍ਰਦੇਸ਼ | ਮਹਾਰਜਗੰਜ ਜ਼ਿਲੇ ‘ਚ ਇਕ ਨੌਜਵਾਨ ਨੇ ਫੇਸਬੁੱਕ ਲਾਈਵ ‘ਤੇ ਗਰਾਈਂਡਰ ਨਾਲ ਆਪਣੀ ਗਰਦਨ ਕਟ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੇ ਖੁਦਕੁਸ਼ੀ ਕਰਨ ਦੇ ਤਰੀਕੇ ਨਾਲ ਇਲਾਕੇ ‘ਚ ਹੜਕੰਪ ਮੱਚ ਗਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਕਿਸੇ ਲੜਕੀ ਨਾਲ ਪ੍ਰੇਮ ਸਬੰਧ ਸੀ, ਜਿਸ ਦੀ ਬੇਵਫਾਈ ਦੀ ਵਜ੍ਹਾ ਕਾਰਨ ਨੌਜਵਾਨ ਨੇ ਇਹ ਕਦਮ ਚੁੱਕਿਆ।
ਇਹ ਘਟਨਾ ਮਹਰਾਜਗੰਜ ਜ਼ਿਲੇ ਦੇ ਪੁਰੰਦਪੁਰ ਥਾਣਾ ਖੇਤਰ ਦੇ ਭਗਵਾਨਪੁਰ ਇਲਾਕੇ ਦੀ ਹੈ। ਇਥੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ‘ਤੇ ਬੇਵਫਾਈ ਦੀ ਆਰੋਪ ਲਗਾਇਆ ਅਤੇ ਫੇਸਬੁੱਕ ਲਾਈਵ ‘ਤੇ ਗਰਾਈਂਡਰ ਨਾਲ ਆਪਣੀ ਗਰਦਨ ਕਟ ਕੇ ਖੁਦਕੁਸ਼ੀ ਕਰ ਲਈ। ਫੇਸਬੁੱਕ ਲਾਈਵ ਦੌਰਾਨ ਕਈ ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ।
ਦੱਸਿਆ ਜਾ ਰਿਹਾ ਕਿ ਮ੍ਰਿਤਕ ਆਪਣੇ ਪਿੰਡ ਦੀ ਕਿਸੇ ਲੜਕੀ ਨਾਲ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਦਾ ਵਿਆਹ ਕੀਤੇ ਹੋਰ ਤੈਅ ਕਰ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਨੌਜਵਾਨ ਨੇ ਫੇਸਬੁੱਕ ਲਾਈਵ ‘ਤੇ ਲੜਕੀ ਅਤੇ ਉਸ ਦੇ ਪਰਿਵਾਰਕਾਂ ਮੈਂਬਰਾਂ ਦਾ ਨਾਮ ਲੈ ਕੇ ਆਪਣੀ ਗਰਦਨ ਕੱਟ ਲਈ। ਪੁਲਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।