ਹੁਸ਼ਿਆਰਪੁਰ | ਇਥੋਂ ਦੇ ਮੁਹੱਲਾ ਅਸਲਾਮਾਬਾਦ ਤੋਂ ਰਾਤ 10 ਵਜੇ 20 ਸਾਲਾ ਲੜਕੀ ਨੂੰ ਅਗਵਾ ਕਰਕੇ ਲਿਜਾਣ ਦੀ ਖ਼ਬਰ ਸਾਹਮਣੇ ਆਈ ਹੈ। ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਬੇਟੀ ਨੂੰ ਘਰ ਦੇ ਗੇਟ ਤੋਂ ਹੀ ਅਗਵਾ ਕੀਤਾ ਗਿਆ। ਲੜਕੀ ਦਾ ਪਿਤਾ ਮੌਲ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ।
ਘਰ ਦੀ ਛੋਟੀ ਬੱਚੀ ਨੇ ਦੱਸਿਆ ਕਿ ਕੋਈ ਲੰਬਾ ਜਿਹਾ ਵਿਅਕਤੀ ਭੈਣ ਨੂੰ ਮੂੰਹ ਘੋਟ ਕੇ ਉਸ ਦੀਆਂ ਅੱਖਾਂ ਸਾਹਮਣੇ ਚੁੱਕ ਕੇ ਲੈ ਗਿਆ। ਕੁੜੀ ਆਈਲੈਟਸ ਕਰਦੀ ਹੈ। ਦੂਜੇ ਪਾਸੇ ਪੁਲਿਸ ਦੇ ਕਹਿਣ ਮੁਤਾਬਕ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੀ ਭਾਲ ਜਾਰੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੋਈ ਇਹ ਰੰਜਿਸ਼ ਦਾ ਮਾਮਲਾ ਤਾਂ ਨਹੀਂ ਹੈ।