ਡਾਕਟਰ ਵਲੋਂ ਟੀਕਾ ਲਗਾਉਣ ‘ਤੇ ਬੱਚੀ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਗਲਤ ਟੀਕਾ ਲਾਉਣ ਦਾ ਦੋਸ਼ ਲਾ ਕੇ ਕਲੀਨਿਕ ਦੇ ਬਾਹਰ ਕੀਤਾ ਹੰਗਾਮਾ

0
720

ਲੁਧਿਆਣਾ। ਹੈਬੋਵਾਲ ਥਾਣੇ ਅਧੀਨ ਪੈਂਦੇ ਇਲਾਕਾ ਪ੍ਰੀਤਮ ਨਗਰ ਵਿਚ ਇਕ ਪ੍ਰਾਈਵੇਟ ਕਲੀਨਿਕ ਦੇ ਬਾਹਰ ਲੋਕਾਂ ਨੇ ਜੰਮਕੇ ਹੰਗਾਮਾ ਕੀਤਾ ਅਤੇ ਡਾਕਟਰ ਉਪਰ ਗਲਤ ਟੀਕਾ ਲਗਾਉਣ ਦੇ ਦੋਸ਼ ਲਗਾਇਆ, ਜਿਸ ਕਰਕੇ ਬੱਚੀ ਦੀ ਮੌਤ ਹੋ ਗਈ।

ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਪ੍ਰੀਤਮ ਨਗਰ ਇਲਾਕੇ ਵਿੱਚ ਦੋ ਬੱਚੇ ਬਿਮਾਰੀ ਕਾਰਨ ਉਕਤ ਕਲੀਨਿਕ ਵਿੱਚ ਲਿਆਂਦੇ ਗਏ, ਡਾਕਟਰ ਨੇ ਬੱਚਿਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਟੀਕਾ ਲਗਾ ਕੇ ਕਿਸੇ ਹੋਰ ਹਸਪਤਾਲ ਵਿੱਚ ਦਿਖਾਉਣ ਲਈ ਕਹਿ ਦਿੱਤਾ , ਜਦੋਂ ਪਰਿਵਾਰ ਵਾਲੇ ਬੱਚਿਆਂ ਨੂੰ ਦੂਜੇ ਹਸਪਤਾਲ ਲੈ ਕੇ ਗਏ ਤਾਂ ਬੱਚਿਆਂ ਵਿੱਚੋਂ ਇਕ ਦੀ ਮੌਤ ਹੋ ਗਈ, ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੁਬਾਰਾ ਉਸੇ ਕਲੀਨਿਕ ‘ਤੇ ਆ ਕੇ ਡਾਕਟਰ ਖਿਲਾਫ ਹੰਗਾਮਾ ਸ਼ੁਰੂ ਕਰ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੂਚਨਾ ਮਿਲਣ ਤੇ ਤੁਰੰਤ ਥਾਣਾ ਹੈਬੋਵਾਲ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ।